Foods

ਮਲਾਈ ਗੋਭੀ ਰੈਸਿਪੀ

ਇਸ ਮੌਸਮ ਵਿਚ ਸਬਜੀਆਂ ਵਿਚ ਸੱਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਗੋਭੀ। ਲੋਕ ਗੋਭੀ ਦੇ ਪਕੌੜੇ, ਪਰਾਂਠੇ ਜਾਂ ਸਬਜੀ ਬਣਾ ਕੇ ਖਾਣਾ ਪਸੰਦ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਮਲਾਈ ਗੋਭੀ ਬਣਾਉਣ ਦੀ ਰੈਸਿਪੀ ਬਾਰੇ ਦੱਸਾਂਗੇ। ਬਿਨਾਂ ਮਸਾਲੇ ਦੇ ਇਸ ਸਬਜੀ ਨੂੰ ਖਾ ਕੇ ਤੁਸੀਂ ਦੂਜੀ ਸਬਜ਼ੀ ਦਾ ਸਵਾਦ ਭੁੱਲ ਜਾਓਗੇ।
ਮਲਾਈ ਗੋਭੀ ਬਣਾਉਣ ਦੀ ਰੈਸਿਪੀ:
ਸਮੱਗਰੀ:-  ਫੁੱਲ ਗੋਭੀ – 2 ਵੱਡੀ, ਤੇਲ – 2 ਛੋਟੇ ਚਮਚ, ਅਦਕਰ – ਲਸਣ ਪੇਸਟ – 1 ਵੱਡਾ ਚਮਚ, ਟਮਾਟਰ – 2 (ਬਰੀਕ ਕਟੇ ਹੋਏ), ਹਰੀ ਮਿਰਚ – 1 (ਬਰੀਕ ਕਟੀ ਹੋਈ), ਜੀਰਾ – 1 ਛੋਟਾ ਚਮਚ, ਪਿਆਜ – 1 (ਬਰੀਕ ਕਟਿਆ ਹੋਇਆ), ਮਲਾਈ – 1 ਕਪ, ਹਰੇ ਮਟਰ –  ½ ਕਪ, ਲੂਣ –  ਸਵਾਦਾਨੁਸਾਰ, ਹਰਾ ਧਨੀਆ –  ਗਾਰਨਿਸ਼ ਲਈ
ਬਨਾਉਣ ਦਾ ਤਰੀਕਾ ਸੱਭ ਤੋਂ ਪਹਿਲਾਂ ਫੁੱਲ ਗੋਭੀ ਦੇ ਪੱਤਿਆਂ ਨੂੰ ਹਟਾ ਕੇ ਉਸ ਨੂੰ 10 ਮਿੰਟ ਲਈ ਗਰਮ ਪਾਣੀ ਵਿਚ ਰੱਖ ਦਿਓ। ਫਿਰ ਇਸ ਨੂੰ ਕੱਦੂਕਸ ਕਰੋ ਅਤੇ ਕੁੱਝ ਦੇਰ ਛਲਨੀ ਵਿਚ ਪਾ ਦਿਓ, ਤਾਂਕਿ ਉਸ ਦਾ ਪਾਣੀ ਨਿਕਲ ਜਾਵੇ। ਇਕ ਪੈਨ ਵਿਚ 2 ਛੋਟੇ ਚਮਚ ਤੇਲ ਪਾਓ ਅਤੇ ਫਿਰ ਉਸ ਵਿਚ ਜੀਰਾ ਪਾ ਕੇ ਭੁੰਨ ਲਓ। ਫਿਰ ਇਸ ਵਿਚ ਕਟੇ ਹੋਏ ਪਿਆਜ ਪਾ ਕੇ ਗੋਲਡਨ ਬਰਾਉਨ ਹੋਣ ਤੱਕ ਫਰਾਈ ਕਰੋ।ਇਸ ਤੋਂ ਬਾਅਦ ਇਸ ਵਿਚ 1 ਵੱਡਾ ਚਮਚ ਅਦਕਰ – ਲਸਣ ਪੇਸਟ ਪਾ ਕੇ ਭੁੰਨੋ। ਫਿਰ ਇਸ ਵਿਚ ½ ਕਪ ਹਰੇ ਮਟਰ ਪਾ ਕੇ 10 ਮਿੰਟ ਲਈ ਪਕਣ ਦਿਓ। ਜਦੋਂ ਮਟਰ ਨਰਮ ਹੋ ਜਾਣ ਤਾਂ ਇਸ ਵਿਚ ਗੋਭੀ ਪਾ ਦਿਓ। ਗੋਭੀ ਜਦੋਂ ਪਾਣੀ ਛੱਡਣਾ ਬੰਦ ਕਰੇ ਤਾਂ ਤੁਸੀਂ ਉਸ ਵਿਚ ਸਵਾਦਾਨੁਸਾਰ ਲੂਣ ਅਤੇ ਬਰੀਕ ਕਟੇ ਟਮਾਟਰ ਪਾਓ ਅਤੇ 1 ਕਪ ਮਲਾਈ ਮਿਕਸ ਕਰੋ।
10 ਮਿੰਟ ਤੱਕ ਗੋਭੀ ਨੂੰ ਪਕਾਉਣ ਤੋਂ ਬਾਅਦ ਉਸ ‘ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਓ। ਲਓ ਤੁਹਾਡੀ ਬਿਨਾਂ ਮਸਾਲੇ ਦੀ ਗੋਭੀ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਰੋਟੀ ਦੇ ਨਾਲ ਗਰਮਾ – ਗਰਮ ਸਰਵ ਕਰੋ।

Leave a Reply

Your email address will not be published. Required fields are marked *

Back to top button