Health

ਜੇਕਰ ਤੁਹਾਡੇ ਘਰ ਹੈ LED ਸਕਰੀਨ ਤਾਂ ਹੋ ਜਾਓ ਸਾਵਧਾਨ

1.ਕੀ ਤੁਸੀਂ ਸੁਣਿਆ ਹੈ ਕਿ ਐਲਈਡੀ ਸਕਰੀਨ ਨਾਲ ਵੀ ਕਿਸੇ ਨੂੰ ਕੈਂਸਰ ਵੀ ਹੋ ਸਕਦਾ ਹੈ? ਜੀ ਹਾਂ, ਹਾਲ ਹੀ ਵਿੱਚ ਇੱਕ ਖੋਜ ਸਾਹਮਣੇ ਆਈ ਹੈ, ਜਿਸ ਮੁਤਾਬਕ, ਐਲਈਡੀ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਤੋਂ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਖ਼ਾਸ ਤੌਰ ‘ਤੇ ਬਾਹਰ ਖੁੱਲ੍ਹੇ ਵਿੱਚ ਲੱਗੀਆਂ ਐਲਈਡੀ ਸਕਰੀਨ ਤੋਂ ਇਹ ਖ਼ਤਰਾ ਜ਼ਿਆਦਾ ਹੈ।
2. ਇਹ ਖੋਜ ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਐਕਸੇਟੇਰ ਤੇ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਵੱਲੋਂ ਮੈਡ੍ਰਿਡ ਤੇ ਬਾਰਸੀਲੋਨਾ ਦੇ 4,000 ਲੋਕਾਂ ‘ਤੇ ਕੀਤੀ ਗਈ।
3.ਖੋਜ ਵਿੱਚ ਪਾਇਆ ਗਿਆ ਕਿ ਜੋ ਲੋਕ ਐਲਈਡੀ ਦੀ ਰੌਸ਼ਨੀ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਅਜਿਹੀ ਰੌਸ਼ਨੀ ਤੋਂ ਦੂਰ ਜਾਂ ਘੱਟ ਰਹਿਣ ਵਾਲੇ ਲੋਕਾਂ ਦੀ ਤੁਲਨਾ ਵਿੱਚ ਬ੍ਰੈਸਟ ਤੇ ਪ੍ਰੋਟੈਸਟ ਕੈਂਸਰ ਦਾ ਖ਼ਤਰਾ ਡੇਢ ਗੁਣਾ ਵਧ ਜਾਂਦਾ ਹੈ। 4.ਇਹ ਖੋਜ ਐਨਵਾਇਰਨਮੈਂਟਲ ਹੈਲਥ ਪ੍ਰੋਸਪੈਕਟਿਵਸ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿੱਚ ਪਾਇਆ ਗਿਆ ਹੈ ਕਿ ਐਲਈਡੀ ਲਾਈਟਾਂ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਸ਼ਰੀਰ ਦੀ ਬਾਇਓਲੌਜੀਕਲ ਕਲੌਗਕ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਨੀਂਦ ਦਾ ਪੈਟਰਨ ਬਦਲ ਜਾਂਦਾ ਹੈ। ਇਸ ਨਾਲ ਹਾਰਮੋਨ ਦੇ ਪੱਧਰ ‘ਤੇ ਵੀ ਅਸਰ ਪੈਂਦਾ ਹੈ।
5.ਬ੍ਰੈਸਟ ਤੇ ਪ੍ਰੋਟੈਸਟ ਕੈਂਸਰ ਦੋਵੇਂ ਹਾਰਮੋਨ ਨਾਲ ਜੁੜੀ ਖ਼ਰਾਬੀ ਕਾਰਨ ਪਣਪਦੇ ਹਨ।
6.ਇੰਨਾ ਹੀ ਨਹੀਂ, ਵਿਸ਼ਵ ਸਿਹਤ ਸੰਗਠਨ ਵੱਲੋਂ ਰਾਤ ਨੂੰ ਕੰਮ ਕਰਨ ਵਾਲੇ ਲੋਕਾਂ ਵਿੱਚ ਵੀ ਕੈਂਸਰ ਦਾ ਖ਼ਤਰਾ ਵਧ ਗਿਆ ਹੈ।
7. ਖੋਜਾਰਥੀ ਮੇਨੋਲਿਸ ਕੋਜੇਵਿੰਸ ਦਾ ਕਹਿਣਾ ਹੈ ਕਿ ਇਸ ਖੋਜ ਵਿੱਚ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਸੀ ਕਿ ਸ਼ਹਿਰਾਂ ਵਿੱਚ ਰਾਤ ਸਮੇਂ ਰੌਸ਼ਨੀ ਵਿੱਚ ਰਹਿਣ ਨਾਲ ਕਈ ਤਰ੍ਹਾਂ ਦੇ ਕੈਂਸਰ ਦੇ ਵਿਕਸਤ ਹੋਣ ਨਾਲ ਕੋਈ ਸਬੰਧ ਤਾਂ ਨਹੀਂ ਹੈ।
8.ਨੋਟ: ਇਹ ਖੋਜ ਦੇ ਦਾਅਵੇ ਹਨ, ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ।

Leave a Reply

Your email address will not be published. Required fields are marked *

Back to top button