Health

ਵਧਦੀ ਗਰਮੀ ‘ਚ ਕਿਹੜੇ ਫਲ ਦੇਣਗੇ ਤੁਹਾਨੂੰ ਰਾਹਤ, ਜਾਣੋ

ਵਧਦੀ ਗਰਮੀ ‘ਚ ਲੋਕਾਂ ਨੂੰ ਡੀਹਾਈਡ੍ਰੇਸ਼ਨ ਅਤੇ ਬਦਹਜ਼ਮੀ ਅਕਸਰ ਹੋ ਜਾਂਦੀ ਹੈ। ਅਜਿਹੇ ‘ਚ ਸਾਨੂੰ ਆਪਣੀ ਖਾਣ-ਪੀਣ ਦੀ ਆਦਤਾਂ ‘ਤੇ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਗਰਮੀਆਂ ‘ਚ ਹਾਈਡ੍ਰੇਟ ਰਹਿਣ ਲਈ ਸਾਨੂੰ ਵੱਧ ਪਾਣੀ ਪੀਣ ਦੀ ਲੋੜ ਹੁੰਦੀ ਹੈ ਇਸ ਲਈ ਆਪਣੀ ਡਾਈਟ ‘ਚ ਕੁਝ ਅਜਿਹੇ ਫਲ ਜ਼ਰੂਰ ਸ਼ਾਮਲ ਕਰੋ ਜਿਨ੍ਹਾਂ ‘ਚ ਫਾਈਬਰ ਭਰਪੂਰ ਮਾਤਰਾ ਵਿੱਚ ਹੋਵੇਗੇ।
ਗਰਮੀਆਂ ‘ਚ ਆਉਣ ਵਾਲੇ ਫਲਾਂ ‘ਚ 80-90 ਫੀਸਦ ਤਕ ਪਾਣੀ ਹੁੰਦਾ ਹੈ। ਇਨ੍ਹਾਂ ‘ਚ ਵਿਟਾਮਿਨ, ਮਿਨਰਲਸ, ਫਾਈਬਰ, ਐਂਟੀ ਆਕਸੀਡੈਂਟ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਹੁਣ ਤੁਹਾਨੁੰ ਕੁਝ ਅਜਿਹੇ ਹੀ ਫਲਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਤੁਸੀ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਨਾਲ ਹੀ ਜਾਣੋ ਉਨ੍ਹਾਂ ਦੀ ਤਾਸੀਰ ਬਾਰ
1 ਤਰਬੂਜ਼: ਗਰਮੀਆਂ ‘ਚ ਹਰ ਘਰ ‘ਚ ਤਰਬੂਜ਼ ਖਾਣ ਦੇ ਸ਼ੌਕੀਨ ਵਧੇਰੇ ਮਿਲ ਜਾਣਗੇ। ਇਹ ਫਲ ਪਾਣੀ ਅਤੇ
ਲੈਕਟ੍ਰੋਲਾਈਟ ਨਾਲ ਭਰਪੂਰ ਹੈ ਜੋ ਕਿਡਨੀ ਤੇ ਪਾਚਨ ਸ਼ਕਤੀ ਲਈ ਫਾਈਦੇਮੰਦ ਹੈ।
2. ਆਲੂ ਬੁਖਾਰਾ: ਇਹ ਛੋਟਾ ਜਿਹਾ ਫਲ ਗੁਣਾਂ ਦੀ ਖਾਨ ਹੈ। ਜਿਸ ‘ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਕਾਫੀ ਜ਼ਿਆਦਾ ਹੁੰਦਾ ਹੈ। ਜਿਨ੍ਹਾਂ ਨੂੰ ਗਰਮੀਆਂ ‘ਚ ਨੱਕ ‘ਚੋਂ ਖੂਨ ਆਉਂਦਾ ਹੈ ਉਨ੍ਹਾਂ ਨੂੰ ਇਹ ਫਲ ਜ਼ਰੂਰ ਖਾਣਾ ਚਾਹੀਦਾ ਹੈ। 
3 .ਅੰਬ: ਫਲਾਂ ਦਾ ਰਾਜਾ ਕਿਹਾ ਜਾਣ ਵਾਲਾ ਫਲ ਅੰਬ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ। ਪਰ ਇਹ ਬਦਹਜ਼ਮੀ, ਪਾਚਨ ਸ਼ਕਤੀ ਅਤੇ ਕੈਂਸਰ ਦੀ ਬਿਮਾਰੀ ਦੇ ਖ਼ਤਰੇ ਨੂੰ ਦੂਰ ਕਰਦਾ ਹੈ। ਜਦੋਂ ਕਿ ਕੱਚੇ ਅੰਬ ਦੀ ਤਸੀਰ ਠੰਡੀ ਹੁੰਦੀ ਹੈ ਜਿਸ ਦਾ ਇਸਤੇਮਾਲ ਆਮ ਪੰਨਾ ਲਈ ਕੀਤਾ ਜਾਂਦਾ ਹੈ।
4.ਗਰਮੀਆਂ ‘ਚ ਸੰਤਰਾ ਵੀ ਫਾਇਦੇਮੰਦ ਹੈ। ਜਿਸ ਦੀ ਤਸੀਰ ਠੰਡੀ ਹੁੰਦੀ ਹੈ। ਜੋ ਲੋਕ ਆਪਣਾ ਵਜ਼ਨ ਘਟ ਕਰਨ ਚਾਹੁੰਦੇ ਹਨ ਉਨ੍ਹਾਂ ਲਈ ਫਾਈਬਰ ਭਰਪੂਰ ਸੰਤਰਾ ਵਧੀਆ ਫਲ ਹੈ।
5.ਲੀਚੀ: ਲੀਚੀ ‘ਚ ਵਿਟਾਮਿਨ ਸੀ, ਬੀ, ਮਿਨਰਲਸ, ਪੋਟਾਸ਼ੀਅਮ ਹੁੰਦਾ ਹੈ। ਇਹ ਪਾਣੀ ਦਾ ਵੀ ਚੰਗਾ ਸਰੋਤ ਹੈ। ਪਰ ਵਜਨ ਘਟ ਕਰ ਰਹੇ ਅਤੇ ਡਾਇਬੀਟੀਜ਼ ਦੇ ਰੋਗੀਆਂ ਨੂੰ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
6.ਅਨਾਨਾਸ: ਇਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ ਜੋ ਪ੍ਰੋਟੀਨ ਅਤੇ ਵਸਾ ਪਚਾਉਣ ‘ਚ ਮਦਦ ਕਰਦਾ ਹੈ। ਇਸ ਫਲ ਸ਼ਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ।
7.ਕੇਲੇ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਸ ‘ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਹੱਡੀਆਂ ਅਤੇ ਦੰਦਾਂ ਲਈ ਸਹੀ ਹੈ। ਪਰ ਸ਼ੂਗਰ ਅਤੇ ਵਜ਼ਨ ਘੱਟ ਕਰ ਰਹੇ ਲੋਕਾਂ ਨੂੰ ਇਸ ਤੋਂ ਦੂਰੀ ਹੀ ਰੱਖਣੀ ਚਾਹੀਦੀ ਹੈ।
ਇਨ੍ਹਾਂ ਤੋਂ ਇਲਾਵਾ ਖਰਬੂਜ਼ਾ, ਪਪੀਤਾ, ਆੜੂ ਅਤੇ ਸੇਬ ਵੀ ਗਰਮੀਆਂ ‘ਚ ਖਾਏ ਜਾ ਸਕਣ ਵਾਲੇ ਵਧੀਆ ਫਲ ਹਨ।

Leave a Reply

Your email address will not be published. Required fields are marked *

Back to top button