District NewsMalout News

ਮਲੋਟ ਵਿਖੇ ਜਨ ਔਸ਼ਧੀ ਕੇਂਦਰ ਦੀ ਹੋਈ ਸ਼ੁਰੂਆਤ

ਮਲੋਟ: ਮਲੋਟ ਦੇ ਇਲਾਕਾ ਨਿਵਾਸੀਆਂ ਲਈ ਸਸਤੀਆਂ ਦਵਾਈਆਂ ਦੀ ਦੁਕਾਨ ਭਾਰਤੀਯ ਜਨ ਔਸ਼ਧੀ ਕੇਂਦਰ ਦੀ ਦੂਸਰੀ ਬ੍ਰਾਂਚ ਨੇੜੇ ਬੱਸ ਸਟੈਂਡ ਮਲੋਟ ਵਿਖੇ ਸ਼ੁਰੂ ਹੋ ਗਈ ਹੈ। ਜਨ ਔਸ਼ਧੀ ਕੇਂਦਰ ਦੀ ਪਹਿਲੀ ਬ੍ਰਾਂਚ ਪੁਰਾਣੀ ਕੋਰਟ ਰੋਡ, ਬੀ.ਐੱਸ.ਐੱਨ.ਐੱਲ ਐਕਸਚੇਂਜ ਦੇ ਸਾਹਮਣੇ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈ। ਜਨ ਔਸ਼ਧੀ ਕੇਂਦਰ ਵਿਖੇ ਵਧੀਆ ਕੁਆਲਿਟੀ ਦੀਆਂ ਜੈਨੇਰਿਕ ਦਵਾਈਆਂ ਮਿਲਦੀਆਂ ਹਨ। ਜੋ ਕਿ ਬਰੈਂਡਿਡ ਦਵਾਈਆਂ ਦੇ ਮੁਕਾਬਲੇ 50 ਤੋਂ 80% ਤੱਕ ਸਸਤੇ ਰੇਟਾਂ ਤੇ ਮਿਲਦੀਆਂ ਹਨ।

ਕੋਈ ਵੀ ਨਜ਼ਦੀਕੀ ਜਨ ਔਸ਼ਧੀ ਕੇਂਦਰ ਤੇ ਪਹੁੰਚ ਕੇ ਆਪਣੀ ਦਵਾਈ ਖਰੀਦ ਸਕਦਾ ਹੈ। ਦਵਾਈ ਨਾਲ ਸੰਬੰਧਿਤ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ 8699667537, 8146667537 ਸੰਪਰਕ ਕਰ ਸਕਦੇ ਹੋ।

Author: Malout Live

Back to top button