District NewsMalout News

ਜੈ ਕਿਸ਼ਨ ਰੌੜੀ ਦੇ ਡਿਪਟੀ ਸਪੀਕਰ ਬਣਨ ਤੇ ਮਲੋਟ ਦੇ ਫੋਟੋਗ੍ਰਾਫਰਾਂ ਨੇ ਖੁਸ਼ੀ ‘ਚ ਵੰਡੇ ਲੱਡੂ

ਮਲੋਟ:- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਦੁਆਬਾ ਤੋਂ ਵਿਧਾਇਕ ਜੈ ਕਿਸ਼ਨ ਰੌੜੀ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣੇ ਜਾਣ ‘ਤੇ ਫੋਟੋਗ੍ਰਾਫਰ ਐਸੋਸੀਏਸ਼ਨ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਮਲੋਟ ਵਿਖੇ ਸਮੂਹ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਜੱਜ ਸ਼ਰਮਾ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਲੱਡੂ ਵੰਡੇ ਗਏ ਅਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਖੁਦ ਇੱਕ ਫੋਟੋਗ੍ਰਾਫਰ ਰਹੇ ਹਨ ਜਿਸ ਕਰਕੇ ਸਮੂਹ ਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ।

ਉਹਨਾਂ ਕਿਹਾ ਕਿ ਬਤੌਰ ਫੋਟੋਗ੍ਰਾਫਰ ਤੋਂ ਹੁਣ ਡਿਪਟੀ ਸਪੀਕਰ ਤੱਕ ਦਾ ਸਫ਼ਰ ਤਹਿ ਕਰਨ ਵਾਲੇ ਰੌੜੀ ਤੋਂ ਉਹਨਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਇਸ ਮੌਕੇ ਚੇਅਰਮੈਨ ਜਗਦੀਸ਼ ਵਧਵਾ, ਅਜੀਤ ਬਜਾਜ, ਵਿੱਕੀ ਸਖੀਜਾ, ਹਰਪ੍ਰੀਤ ਘਈ, ਸੋਨੂੰ ਪਟਵਾਰੀ, ਬਿੱਟੂ ਫੁਲਕਾਰੀ, ਬਿੰਦਰ ਖਿਉਵਾਲੀ, ਪੰਕਜ ਸਚਦੇਵਾ, ਜੱਗਾ ਰਾਮਗੜੀਆ, ਜੱਜ ਮਲੂਜਾ, ਲੱਕੀ ਸ਼ਰਮਾ, ਸੰਜੇ, ਵਿਜੈ ਸ਼੍ਰਮਾ, ਬਲਰਾਮ ਸਿੰਘ, ਤਜਿੰਦਰ ਸਿੰਘ ਸਚਦੇਵਾ, ਦਵਿੰਦਰ ਸਿੰਘ, ਦੇਸ ਰਾਜ, ਲੱਖਾ, ਆਤਮਾ ਕਟਾਰੀਆ, ਟਿੱਕੂ ਸੇਤੀਆ, ਗੁਰਮੀਤ ਸਿੰਘ ਸੰਧੂ, ਜੋਤੀ ਅਤੇ ਸੋਨੂੰ ਯੂਰੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਫੋਟੋਗ੍ਰਾਫਰਾਂ ਵੱਲੋਂ ਆਮ ਲੋਕਾਂ ਦੇ ਨਾਲ-ਨਾਲ ਸਥਾਨਕ ਐਡਵਰਡਗੰਜ ਗੈਸਟ ਹਾਊਸ ਵਿਖੇ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਇੰਚਾਰਜ ਰਮੇਸ਼ ਅਰਨੀਵਾਲਾ ਦਾ ਮੂੰਹ ਮਿੱਠਾ ਕਰਵਾ ਕੇ ਵੀ ਵਧਾਈ ਦਿੱਤੀ ਗਈ ।

Author: Malout Live

Leave a Reply

Your email address will not be published. Required fields are marked *

Back to top button