India News

ਭਾਰਤ ਦਾ ਇਮੇਜਿੰਗ ਸੈਟੇਲਾਇਟ ਅੱਜ ਹੋਵੇਗਾ ਲਾਂਚ

ਇਸਰੋ ਦਾ PSLV ਰਾਕੇਟ ਬੁੱਧਵਾਰ ਯਾਨੀ ਕਿ ਅੱਜ ਆਪਣੇ 50ਵੇਂ ਮਿਸ਼ਨ ’ਤੇ ਜਾਣ ਵਾਲਾ ਹੈ । PSLV C-48 ਰਾਕੇਟ ਨੂੰ ਦੁਪਹਿਰ 3:25 ਵਜੇ ਦੇ ਕਰੀਬ ਇੱਕ ਤਾਕਤਵਰ ਇਮੇਜਿੰਗ ਸੈਟੇਲਾਇਟ ਰੀਸੈਟ–2ਬੀਆਰ1 ਅਤੇ 9 ਵਿਦੇਸ਼ੀ ਸੈਟੇਲਾਇਟਸ ਸਮੇਤ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ ।ਦਰਅਸਲ, ਇਹ ਇਮੇਜਿੰਗ ਸੈਟੇਲਾਇਟ ਭਾਰਤੀ ਸਰਹੱਦਾਂ ਦੀ ਨਿਗਰਾਨੀ ਵਿੱਚ ਫ਼ੌਜ ਲਈ ਮਦਦਗਾਰ ਸਿੱਧ ਹੋ ਸਕਦਾ ਹੈ । ਇਸਰੋ ਦਾ RiSAT-2BR1 ਤਾਕਤਵਰ ਨਿਗਰਾਨੀ ਕੈਮਰਾ ਸੈਟੇਲਾਇਟ ਹੈ ਜੋ ਬੱਦਲਾਂ ਦੇ ਬਾਵਜੂਦ ਵੀ ਹਾਈ ਰੈਜ਼ੋਲਿਯੂਸ਼ਨ ਵਾਲੀਆਂ ਸਾਫ਼ ਤਸਵੀਰਾਂ ਲੈ ਸਕਦਾ ਹੈ । ਇਹ ਇਮੇਜਿੰਗ ਸੈਟੇਲਾਇਟ ਐਕਸ–ਬੈਂਡ ਸਿੰਥੈਟਿਕ ਐਪਰਚਰ ਰਾਡਾਰ ਨਾਲ ਲੈਸ ਜੋ ਰੱਖਿਆ ਵਰਤੋਂ ਲਈ ਸਭ ਤੋਂ ਵਧੀਆ ਹੈ ।ਜ਼ਿਕਰਯੋਗ ਹੈ ਕਿ ਇਹ ਸੈਟੇਲਾਇਟ ਦਿਨ ਤੇ ਰਾਤ ਦੇ ਨਾਲ ਹੀ ਹਰੇਕ ਮੌਸਮ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦਾ ਹੈ । ਇਹ ਰਾਕੇਟ ਸਾਰੇ ਸੈਟੇਲਾਇਟਸ ਨੂੰ 576 ਕਿਲੋਮੀਟਰ ‘ਤੇ ਪੁਲਾੜ ਦੇ ਪੰਧ ਵਿੱਚ ਸਥਾਪਤ ਕਰੇਗਾ । RiSAT-2BR1 ਇਸਰੋ ਵੱਲੋਂ ਤਿਆਰ ਇੱਕ ਰਾਡਾਰ ਇਮੇਜਿੰਗ ਭਾਵ ਆਬਜ਼ਰਵੇਸ਼ਨ ਸੈਟੇਲਾਇਟ ਹੈ । ਜਿਸ ਦਾ ਵਜ਼ਨ 628 ਕਿਲੋਗ੍ਰਾਮ ਹੈ ਤੇ ਇਸ ਸੈਟੇਲਾਇਟ ਦੀ ਮਿਸ਼ਨ-ਮਿਆਦ 5 ਸਾਲ ਹੋਵੇਗੀ ।ਦੱਸ ਦੇਈਏ ਕਿ ਇਨ੍ਹਾਂ ਵਿੱਚ ਇਜ਼ਰਾਇਲ, ਇਟਲੀ ਜਾਪਾਨ ਦਾ ਇੱਕ-ਇੱਕ ਅਤੇ ਅਮਰੀਕਾ ਦੇ ਛੇ ਸੈਟੇਲਾਇਟ ਸ਼ਾਮਿਲ ਹੋਣਗੇ । ਬੁੱਧਵਾਰ ਨੂੰ ਲਾਂਚ ਹੋਣ ਵਾਲੇ PSLV-C48 ਰਾਕੇਟ ਦੀ ਸਫ਼ਲਤਾ ਲਈ ਇਸਰੋ ਮੁਖੀ ਕੇ. ਸ਼ਿਵਨ ਮੰਗਲਵਾਰ ਨੂੰ ਤਿਰੂਪਤੀ ਬਾਲਾਜੀ ਪਹੁੰਚੇ । ਜਿੱਥੇ ਉਨ੍ਹਾਂ ਨੇ ਪੂਜਾ ਕੀਤੀ ਤੇ ਮਿਸ਼ਨ ਦੀ ਸਫ਼ਲਤਾ ਲਈ ਅਰਦਾਸ ਕੀਤੀ ।

Leave a Reply

Your email address will not be published. Required fields are marked *

Back to top button