District NewsMalout News
ਭਾਰਤੀ ਕਿਸਾਨ ਯੂਨੀਅਨ ਰਜਿ. ਕਾਦੀਆਂ ਦੀ ਪਿੰਡ ਫੱਤਣਵਾਲਾ ‘ਚ ਨਵੀਂ ਇਕਾਈ ਦਾ ਗਠਨ
ਮਲੋਟ: ਭਾਰਤੀ ਕਿਸਾਨ ਯੂਨੀਅਨ ਰਜਿ. ਕਾਦੀਆਂ ਜੱਥੇਬੰਦੀ ਦੇ ਕਿਸਾਨੀ ਲਈ ਕੰਮ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਕਿਸਾਨ ਨਾਲ ਜੁੜ ਰਹੇ ਹਨ। ਇਸੇ ਕੜੀ ਤਹਿਤ ਬੀਤੇ ਦਿਨੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਫੱਤਣਵਾਲਾ ‘ਚ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਗੁਰਜੋਤ ਸਿੰਘ ਨੂੰ ਪ੍ਰਧਾਨ, ਗੁਰਜੀਤ ਸਿੰਘ ਨੂੰ ਸਕੱਤਰ ਜਨਰਲ,
ਨਿਰਵੈਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਸ਼ਿਵਰਾਜ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਚੋਣ ਮੌਕੇ ਸੂਬੇ ਦੇ ਸਕੱਤਰ ਜਨਰਲ ਜਗਦੇਵ ਸਿੰਘ ਕਾਨਿਆਂਵਾਲੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਸਮੇਂ ਉਨ੍ਹਾਂ ਨਾਲ ਨਿਰਮਲ ਸਿੰਘ ਸੰਗੂਧੌਣ ਅਤੇ ਗੁਰਪ੍ਰੀਤ ਸਿੰਘ ਗੰਧੜ ਵੀ ਹਾਜ਼ਿਰ ਸਨ।
Author: Malout Live