Malout News

ਗੁਰਵਿੰਦਰ ਸਿੰਘ ਬਿੱਲਾ ਨੇ ਬਾਸਕਟ ਬਾਲ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਹਾਸਿਲ ਕਰਕੇ ਕੀਤਾ ਮਲੋਟ ਦਾ ਨਾਮ ਰੋਸ਼ਨ

ਮਲੋਟ:- ਮਲੋਟ ਸ਼ਹਿਰ ਦੇ ਜੰਮਪਲ ਗੁਰਵਿੰਦਰ ਸਿੰਘ ਬਿੱਲਾ ਨੇ ਬਾਸਕਟ ਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਇਲਾਕੇ ਦਾ ਨਾਮ ਪੂਰੇ ਭਾਰਤ ਵਿਚ ਰੋਸ਼ਨ ਕੀਤਾ । ਛੋਟੀ ਉਮਰ ਤੋਂ ਹੀ ਖੇਡਾਂ ਪ੍ਰਤੀ ਰੁਚੀ ਹੋਣ ਕਰਕੇ ਗੁਰਵਿੰਦਰ ਬਿੱਲਾ ਨੇ ਗੋਲਡ ਮੈਡਲ , ਸਿਲਵਰ ਮੈਡਲ ਅਤੇ ਬਰੋਨ ਮੈਡਲ ਹਾਸਿਲ ਕੀਤੇ । ਭਾਰਤ ਦੀ ਬਾਸਕਟਬਾਲ ਚੈਂਪੀਅਨਸ਼ਿਪ ਦੀ ਸ਼ਾਨ ਨੇਵੀ ਪੇਟੀ ਅਫਸਰ ਗੁਰਵਿੰਦਰ ਸਿੰਘ ਬਿੱਲਾ ( ਵਿਸ਼ਾਲ ਘੱਗਾ ) ਚੈਂਪੀਅਨ ਸਪੈਸ਼ਲ ਪੁਆਇੰਟ ਗਰੈਡ ਨੇ ਪੰਜਾਬ ਟੀਮ ਬਾਸਕਿਟਬਾਲ 21 ਵੱਲੋਂ ਅਸਾਮ ਗੁਹਾਟੀ ਵਿਖੇ ਭਾਰਤ ਸਰਕਾਰ ਵੱਲੋਂ ਕਰਵਾਏ ਖੇਲੋ ਇੰਡੀਆ ਖੇਲੋ ਮੈਚਾਂ ‘ ਚ 27 ਪੁਆਇੰਟ ਦੀ ਲੀਡ ਨਾਲ ਤਾਮਿਲਨਾਡੂ ਸਟੇਟ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ ਤੇ ਗੋਲਡ ਮੈਡਲ ਪ੍ਰਾਪਤ ਕੀਤੇ ।

ਗੋਲਡ ਮੈਡਲ ਪ੍ਰਾਪਤ ਗੁਰਵਿੰਦਰ ਸਿੰਘ ਦੇ ਪਿਤਾ ਰਜਿੰਦਰ ਘੱਗਾ ਐਮ.ਸੀ ਸਮਾਜ ਸੇਵੀ ਨੇ ਉਨ੍ਹਾਂ ਨੂੰ ਡਾ . ਬੀਆਰ ਅੰਬੇਡਕਰ ਐਵਾਰਡ ਨਾਲ ਸਨਮਾਨਿਤ ਕੀਤਾ । ਏ.ਡੀ.ਪੀ ਰਾਜਦੀਪ ਸਿੰਘ ਗਿੱਲ ਪ੍ਰਧਾਨ ਬਾਸਕਟਬਾਲ ਐਸੋ , ਪੰਜਾਬ , ਜਰਨਲ ਸੈਕਟਰੀ ਤੇਜਾ ਸਿੰਘ ਧਾਲੀਵਾਲ , ਜੈਪਾਲ ਸਿੰਘ ਕੋਚ ਪੰਜਾਬ ਪੁਲਿਸ , ਕੈਪਟਨ ਰਜਿੰਦਰ ਸਿੰਘ ਕੋਚ , ਜਸਪਾਲ ਸਿੰਘ ਕੋਚ ਲੁਧਿਆਣਾ ਅਕੈਡਮੀ , ਐਸਡੀਐਮ ਗੋਪਾਲ ਸਿੰਘ ਮਲੋਟ , ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ , ਤੇਜਿੰਦਰ ਸਿੰਘ ਮਿੱਡੂ ਖੇੜਾ , ਅਵਤਾਰ ਸਿੰਘ ਵਣਵਾਲਾ , ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ , ਨਿੱਪੀ ਅਲੋਖ , ਅਮਰਜੀਤ ਸਿੰਘ ਚੈਅਰਮੈਨ ਜੰਡਵਾਲਾ , ਧੀਰ ਸਮਾਘ , ਪ੍ਰਿਤਪਾਲ ਸਿੰਘ ਮਾਨ , ਬਸੰਤ ਕੰਗ , ਜੱਸਾ ਕੰਗ , ਪਿੰਦਰ ਕੰਗ , ਲੌਂਪੀ ਈਨਾਖੇੜਾ , ਸ਼ਾਮ ਲਾਲਜੁਨੇਜਾ ਧਨ ਵਰਕਿੰਗਜਰਨਲਿਸਟ ਐਸੋ , ਚੇਅਰਮੈਨ ਹਰਦੀਪ ਸਿੰਘ ਖਾਲਸਾ , ਕੇਵਲ ਅਰੋੜਾ ਐਮਸੀ , ਜਗਤਾਰ ਬਰਾੜ ਐਮਸੀ , ਹਰਪਾਲ ਸਿੰਘ ਵਿਰਦੀ ਐਮਸੀ , ਅਮਨਦੀਪ ਸਿੰਘ ਮਹਿਰਾ ਕੈਸ਼ੀਅਰ ਵਰਕਿੰਗ ਜਰਨਲਿਸਟ ਐਸੋਸੀਏਸ਼ਨ , ਜਸਪਾਲ ਸੁਨਿਆਰਾ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ , ਪੰਮਾ ਬਰਾੜ ਪ੍ਰਧਾਨ ਗੁਰੂ ਨਾਨਕ ਮਿਸ਼ਨ , ਸੁਰਮੁੱਖ ਸਿੰਘ ਐਮਸੀ , ਰਾਜਾ ਜੰਗ ਸ਼ਹਿਰੀ ਪ੍ਰਧਾਨ ਬੀਸੀ ਵਿੰਗ , ਬਲਕਾਰ ਸਿੰਘ ਕੋਚ ਵੱਲੋਂ ਪੂਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ।

Leave a Reply

Your email address will not be published. Required fields are marked *

Back to top button