Foods

ਸੁਜੀ ਦੇ ਟੇਸਟੀ ਗੁਲਾਬ ਜਾਮੁਣ ਹੁਣ ਕਰੋ ਬਿਨ੍ਹਾਂ ਖੋਏ ਦੇ ਤਿਆਰ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ-ਰੋਜ ਤੁਹਾਡੇ ਲਈ ਨਵੇਂ ਤੋਂ ਨਵੇਂ ਪਕਵਾਨ ਬਣਾਉਣ ਦੇ ਤਰੀਕੇ ਲੈ ਕੇ ਆਉਣੇ ਹਾਂ । ਅੱਜ ਅਸੀਂ ਤੁਹਾਡੇ ਲਈ ਪੰਜਾਬੀ ਸੁਜੀ ਦੇ ਗੁਲਾਬ ਜਾਮੁਣ ਰੈਸਪੀ ਲੈ ਕੇ ਆਏ ਹਾਂ । ਸਟ੍ਰਾਅਬੇਰੀ ਗੁਲਾਬ ਜਾਮੁਣ:- ਜਦੋਂ ਕਦੇ ਮਿੱਠਾ ਖਾਣ ਦਾ ਮਨ ਕਰੇ ਤਾਂ ਤੁਸੀਂ ਗੁਲਾਬ ਜਾਮੁਣ ਖਾਣ ਬਾਰੇ ਜ਼ਰੂਰ ਸੋਚਦੇ ਹੋਵੋਗੇ। ਅੱਜ ਦੱਸਾਂਗੇ ਸਟ੍ਰਾਅਬੇਰੀ ਗੁਲਾਬ ਜਾਮੁਣ ਬਣਾਉਣ ਦਾ ਤਰੀਕਾ। ਹਾਲਾਂਕਿ ਇਸ ਨੂੰ ਬਿਲਕੁਲ ਆਮ ਗੁਲਾਬ ਜਾਮੁਣ ਵਾਂਗ ਹੀ ਬਣਾਇਆ ਜਾਂਦਾ ਹੈ ਪਰ ਇਹ ਉਸ ਤੋਂ ਕੁਝ ਵੱਖਰਾ ਹੁੰਦਾ ਹੈ। ਬਸ ਇਸ ਦੇ ਲਈ ਤੁਹਾਨੂੰ ਚਾਸ਼ਨੀ ਦੇ ਉੱਪਰ ਸਟ੍ਰਾਅਬੇਰੀ ਦੀ ਵਰਤੋਂ ਕਰਨੀ ਪਏਗੀ। ਜਾਣਦੇ ਹਾਂ ਇਸ ਦੇ ਲਈ ਕੀ-ਕੀ ਚਾਹੀਦਾ ਹੈ ।
40 ਗੁਲਾਬ ਜਾਮੁਣ ਬਣਾਉਣ ਲਈ ਸੀਰਪ ਦੀ ਸਮੱਗਰੀ-
ਡੇਢ ਕੱਪ ਖੰਡ
ਡੇਢ ਕੱਪ ਪਾਣੀ
10 ਵੱਡੀਆਂ ਸਟ੍ਰਾਅਬੇਰੀਜ਼ ਕੱਟੀਆਂ ਹੋਈਆਂ
3-4 ਹਰੀਆਂ ਇਲਾਇਚੀਆਂ
ਥੋੜ੍ਹਾ ਜਿਹਾ ਕੇਸਰ
ਇਕ ਚੱਮਚ ਗੁਲਾਬ ਜਲ।
ਗੁਲਾਬ ਜਾਮੁਣ ਬਣਾਉਣ ਦੀ ਸਮੱਗਰੀ-
2 ਕੱਪ ਖੋਇਆ ਜਾਂ ਮਿਲਕ ਪਾਊਡਰ
1 ਕੱਪ ਮੈਦਾ
1/8 ਚੱਮਚ ਬੇਕਿੰਗ ਸੋਡਾ
ਚੁਟਕੀ ਕੁ ਨਮਕ
1 ਕੱਪ ਨਾਰੀਅਲ ਕ੍ਰੀਮ
50-50 ਗ੍ਰਾਮ ਵੈਜੀਟੇਬਲ ਆਇਲਅਤੇ ਘਿਓ।
ਵਿਧੀ-1. ਇਕ ਵੱਡੇ ਸੌਸਪੈਨ ‘ਚ ਖੰਡ, ਪਾਣੀ ਅਤੇ ਚੌਪ ਕੀਤੀ ਸਟ੍ਰਾਅਬੇਰੀ ਪਾਓ। ਇਸ ਨੂੰ ਮੱਧਮ ਸੇਕ ‘ਤੇ ਪਕਾਓ। ਉਦੋਂ ਤੱਕ ਪਕਾਓ, ਜਦੋਂ ਤੱਕ ਕਿ ਖੰਡ ਪਾਣੀ ‘ਚ ਚੰਗੀ ਤਰ੍ਹਾਂ ਘੁਲ ਨਾ ਜਾਏ।
2. ਸੀਰਪ ਨੂੰ ਵਿਚ-ਵਿਚ ਹਿਲਾਉਂਦੇ ਰਹੋ। ਜਦੋਂ ਸੀਰਪ ਸੰਘਣਾ ਹੋ ਜਾਏ ਅਤੇ ਸਟ੍ਰਾਅਬੇਰੀ ਉਸ ‘ਚ ਘੁਲ ਜਾਏ ਤਾਂ ਹਰੀ ਇਲਾਇਚੀ ਪਾਊਡਰ, ਕੇਸਰ ਅਤੇ ਰੋਜ਼ ਵਾਟਰ ਮਿਕਸ ਕਰੋ।
3. ਇਕ ਵੱਖਰੇ ਕਟੋਰੇ ‘ਚ ਮਿਲਕ ਪਾਊਡਰ, ਮੈਦਾ, ਬੇਕਿੰਗ ਸੋਡਾ ਅਤੇ ਚੁਟਕੀ ਕੁ ਨਮਕ ਮਿਕਸ ਕਰੋ।4. ਫਿਰ ਇਸ ‘ਚ ਨਾਰੀਅਲ ਕ੍ਰੀਮ ਨੂੰ ਚੰਗੀ ਤਰ੍ਹਾਂ ਰਲਾਓ ਅਤੇ ਮੁਲਾਇਮ ਆਟਾ ਤਿਆਰ ਕਰੋ।
5. ਹੁਣ ਇਕ ਪੈਨ ‘ਚ ਵੈਜੀਟੇਬਲ ਆਇਲ ਅਤੇ ਘਿਓ ਗਰਮ ਕਰੋ।
6. ਤਿਆਰ ਮਿਸ਼ਰਣ ਨਾਲ ਛੋਟੇ-ਛੋਟੇ ਗੁਲਾਬ ਜਾਮੁਣ ਬਣਾਓ।
7. ਜੇਕਰ ਇਹ ਮਿਸ਼ਰਣ ਵਧੇਰੇ ਸੁੱਕਾ ਲੱਗ ਰਿਹਾ ਹੋਵੇ ਤਾਂ ਇਸ ‘ਚ ਥੋੜ੍ਹਾ ਜਿਹਾ ਦੁੱਧ ਜਾਂ ਫਿਰ ਨਾਰੀਅਲ ਕ੍ਰੀਮ ਰਲਾ ਦਿਓ।
8. ਗੈਸ ਮੱਧਮ ਕਰਕੇ ਗੁਲਾਬ ਜਾਮੁਣਾਂ ਨੂੰ ਸੁਨਹਿਰੀ ਹੋਣ ਤੱਕ ਤਲੋ।
9. ਤਲਣ ਪਿੱਛੋਂ ਕੱਢ ਕੇ ਇਕ ਪਾਸੇ ਰੱਖ ਲਓ।
10.5 ਮਿੰਟ ਬਾਅਦ ਇਨ੍ਹਾਂ ਨੂੰ ਇਕ-ਇਕ ਕਰਕੇ ਚਾਸ਼ਨੀ ‘ਚ ਪਾਓ।
11. ਅੱਧੇ ਘੰਟੇ ਬਾਅਦ ਗੁਲਾਬ ਜਾਮੁਣਾਂ ਨੂੰ ਬਾਰੀਕ ਕੱਟੇ ਪਿਸਤੇ ਅਤੇ ਤਾਜ਼ੀ ਸਟ੍ਰਾਅਬੇਰੀ ਨਾਲ ਗਾਰਨਿਸ਼ ਕਰਕੇ ਸਰਵ ਕਰ ਸਕਦੇ ਹੋ।

Leave a Reply

Your email address will not be published. Required fields are marked *

Back to top button