ਸਕੂਲੀ ਜਿਲ੍ਹਾ ਪੱਧਰੀ ਜੁਡੋ ਟੂਰਨਾਮੈਂਟ ਚ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਨੇ ਜਿੱਤੇ 16 ਗੋਲਡ ਮੈਡਲ

ਮਲੋਟ: ਮਲੋਟ ਦੀ ਮੰਨੀ ਪ੍ਰਮੰਨੀ ਸੰਸਥਾ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਰਿਹਾ ਹੈ ਉਸੇ ਤਰ੍ਹਾਂ ਹੀ ਖੇਡ ਜਗਤ ਵਿੱਚ ਵੀ ਹਮੇਸ਼ਾ ਮੱਲਾਂ ਮਾਰਦਾ ਆ ਰਿਹਾ ਹੈ। ਇਸੇ ਤਹਿਤ ਹੀ ਪੰਜਾਬ ਰਾਜ ਦੁਆਰਾ ਅਤੇ ਜ਼ਿਲ੍ਹਾ ਸਿਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗਿੱਦੜਬਾਹਾ ਵਿਖੇ ਕਰਵਾਏ ਗਏ। ਜਿਸ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਦੀ ਜੁਡੋ ਟੀਮ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-14 ਲੜਕਿਆਂ ਵਿੱਚੋਂ ਜਸਨੂਰ ਅਰੋੜਾ, ਸਹਿਜਪ੍ਰੀਤ ਸਿੰਘ, ਉਦੇਵੀਰ ਸਿੰਘ,

ਗੁਰਫ਼ਤਹਿ ਸਿੰਘ, ਸੁਖਮਨਜੋਤ ਸਿੰਘ ਅਤੇ ਦਿਲਾਵਰ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅੰਡਰ-17 ਲੜਕਿਆਂ ਵਿੱਚੋਂ ਹਰਸਪਿੰਦਰ ਸਿੰਘ, ਮਨਮੀਤ ਸਿੰਘ, ਰਾਜਦੇਵ ਸਿੰਘ, ਅਰਸ਼ਦੀਪ ਸਿੰਘ, ਲੱਕੀ ਨੇ ਗੋਲਡ ਮੈਡਲ ਜਿਤਿਆ ਅਤੇ ਅੰਡਰ-19 ਲੜਕਿਆਂ ਵਿੱਚੋਂ ਜੋਬਨਪ੍ਰੀਤ ਸਿੰਘ, ਜਗਮਨਜੋਤ ਸਿੰਘ, ਮਨਦੀਪ ਸਿੰਘ, ਨਵਜੋਤ ਸਿੰਘ, ਗੁਰਸਾਹਿਬਬੀਰ ਸਿੰਘ ਨੇ ਗੋਲਡ ਮੈਡਲ ਹਾਸਿਲ ਕੀਤਾ। ਇਸ ਤੋਂ ਇਲਾਵਾ ਇਨਾਇਤ ਕੱਕੜ, ਕਰਮਵੀਰ ਸਿੰਘ ਅਤੇ ਅਰਮਾਨਜੋਤ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਵਿਦਿਆਰਥੀਆਂ ਅਤੇ ਡੀ.ਪੀ.ਈ ਅਧਿਆਪਕਾਂ ਨੂੰ ਵਧਾਈ ਦਿੱਤੀ। Author: Malout Live