Malout News

ਜੀ.ਟੀ.ਬੀ .ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀ ਨਵਜੋਤ ਸਿੰਘ ਨੇ ਜਿੱਤਿਆ ਸੋਨ ਤਗਮਾ ।

ਮਲੋਟ:– ਸੀ.ਬੀ.ਐੱਸ.ਈ. ਸਕੂਲਾਂ ਦੇ ਕਲੱਸਟਰ ਪੱਧਰ ਦੇ ਐਥਲੈਟਿਕਸ ਪੱਧਰ ਦੇ ਮੁਕਾਬਲੇ ਬੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਮਿਤੀ 25/09/2019 ਤੋਂ ਲੈ ਕੇ 28/09/2019 ਤੱਕ ਕਰਵਾਏ ਗਏੇ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਲਗਭਗ 900 ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੁਕਾਬਲੇ ਵਿੱਚ ਜੀ.ਟੀ.ਬੀ. ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨਵਜੋਤ ਸਿੰਘ ਨੇ ਅੰਡਰ-19 ਲੜਕਿਆਂ ਦੇ ਗਰੁੱਪ ਦੇ ਸ਼ਾਟ-ਪੁੱਟ ਮੁਕਬਲੇ ਵਿੱਚ 13.55 ਮੀਟਰ ਦੀ ਦੂਰੀ ਤੇ ਗੋਲਾ ਸੁੱਟ ਕੇ ਗੋਲਡ ਮੈਡਲ ਹਾਸਲ ਕਰ ਇਲਾਕੇ ਵਿੱਚ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਅਤੇ ਨੈਸ਼ਨਲ ਪੱਧਰ ਤੇ ਹੋਣ ਵਾਲੇ ਮੁਕਾਬਲੇ ਵਿੱਚ ਆਪਣਾ ਸਥਾਨ ਪੱਕਾ ਕੀਤਾ । ਵਿਦਿਆਰਥੀ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ, ਸੈਕਰਟਰੀ ਸ: ਗੁਰਬਚਨ ਸਿੰਘ ਮੱਕੜ, ਸਮੂਹ ਕਮੇਟੀ ਮੈਂਬਜ ਅਤੇ ਪ੍ਰਿੰਸੀਪਲ ਸ਼੍ਰੀਮਤੀ ਹੇਮਲਤਾ ਕਪੂਰ ਨੇ ਨਵਜੋਤ ਸਿੰਘ ਅਤੇ ਉਨ੍ਹਾਂ ਦੇ ਕੋਚ ਬੋਹੜ ਸਿੰਘ (ਡੀ.ਪੀ.ਈ) ਸਤਪਾਲ ਸਿੰਘ (ਡੀ.ਪੀ.ਈ ਨੂੰ ਇਸ ਪ੍ਰਸੰਸਾ ਪੂਰਨ ਜਿੱਤ ਤੇ ਵਧਾਈ ਦਿੱਤੀ ਅਤੇ ਨੈਸ਼ਨਲ ਪੱਧਰ ਤੇ ਹੋਣ ਜਾ ਰਹੇ ਮੁਕਾਬਲੇ ਵਿੱਚ ਹੋਰ ਵਧੀਆ ਪ੍ਰਦਸ਼ਨ ਕਰਨ ਲਈ ਵੀ ਪ੍ਰੇਰਿਆ।

Leave a Reply

Your email address will not be published. Required fields are marked *

Back to top button