Health

ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਬਿਮਾਰੀਆਂ ਵੀ ਖ਼ਤਮ ਕਰਦਾ ਹਰਾ ਧਨੀਆ

ਵਿਸ਼ਵ ਦੇ ਹਰ ਦੇਸ਼ ਵਿੱਚ ਖਾਣੇ ਦਾ ਸਵਾਦ ਵਧਾਉਣ ਲਈ ਮਸਾਲੇ ਵਰਤੇ ਵਰਤੇ ਜਾਂਦੇ ਹਨ ਜਿਸ ਵਿਚ ਧਨੀਆ ਸ਼ਾਮਲ ਹੁੰਦਾ ਹੀ ਹੈ। ਧਨੀਏ ਦੀ ਵਰਤੋਂ ਇਸ ਦੇ ਬੀਜ ਪੀਸ ਕੇ ਜਾਂ ਧਨੀਏ ਦੇ ਹਰੇ ਪੱਤਿਆਂ ਵਜੋਂ ਵਰਤਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਧਨੀਏ ਦੇ ਪੱਤਿਆਂ ਦੀ ਵਰਤੋਂ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਧਨੀਏ ਦੇ ਪੱਤਿਆਂ ਦੀ ਵਰਤੋਂ ਨਾ ਸਿਰਫ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ, ਬਲਕਿ ਇਸ ਦੀ ਵਰਤੋਂ ਨਾਲ ਕਈ ਸਿਹਤ ਦੇ ਲਾਭ ਵੀ ਹੁੰਦੇ ਹਨ।
ਧਨੀਆ ਪੱਤੇ ਦੀ ਵਰਤੋਂ ਰਸੋਈ ਦੀ ਚਟਨੀ ਜਾਂ ਦਾਲ ਦੇ ਤੜਕੇ ਵਿਚ ਕੀਤੀ ਜਾ ਸਕਦੀ ਹੈ। ਧਨੀਏ ਦੇ ਪੱਤੇ ਹਰ ਚੀਜ਼ ਲਈ ਵਰਤੇ ਜਾਂਦੇ ਹਨ। ਧਨੀਏ ਦੇ ਪੱਤੇ ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਸੀ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਜਿਸ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੋ ਜਾਂਦਾ ਹੈ।

ਧਨੀਆ ਪੱਤੇ ਵਿਚ ਕਈ ਕਿਸਮਾਂ ਦੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਨੂੰ ਹਮੇਸ਼ਾ ਤੰਦਰੁਸਤ ਰੱਖਦੇ ਹਨ। ਪੱਤਿਆਂ ਵਿਚ ‘ਵਿਟਾਮਿਨ ਸੀ’, ‘ਵਿਟਾਮਿਨ ਕੇ’ ਅਤੇ ਪ੍ਰੋਟੀਨ ਵੀ ਪਾਏ ਜਾਂਦੇ ਹਨ। ਇਹ ਕੈਲਸੀਅਮ, ਫਾਸਫੋਰਸ, ਪੋਟਾਸ਼ੀਅਮ, ਥਿਆਮੀਨ, ਨਿਆਸੀਨ ਤੇ ਕੈਰੋਟੀਨ ਨਾਲ ਵੀ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਫਾਈਬਰ, ਆਇਰਨ ਅਤੇ ਮੈਗਨੀਸ਼ੀਅਮ ਵੀ ਪਾਏ ਜਾਂਦੇ ਹਨ। ਘੱਟ ਕੈਲੋਰੀ ਹੋਣ ਦੇ ਕਾਰਨ, ਇਹ ਭਾਰ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਧਨੀਏ ਦੇ ਪੱਤਿਆਂ ਦਾ ਜੂਸ ਸਰੀਰ ਨੂੰ ਡੀਟਾਕਸ ਕਰਨ ਦਾ ਕੰਮ ਕਰਦਾ ਹੈ।
ਇਸ ਤੋਂ ਇਲਾਵਾ ਕੋਲੈਸਟ੍ਰੋਲ ਦੇ ਪੱਧਰ ਨੂੰ ਸੰਤੁਲਿਤ ਰੱਖਣ ਲਈ ਵੀ ਧਨੀਏ ਦੇ ਪੱਤੇ ਵਰਤੇ ਜਾਂਦੇ ਹਨ। ਇਸ ਦੇ ਨਾਲ ਹੀ ਧਨੀਏ ਦੇ ਪੱਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਵਿਚ ਮੌਜੂਦ ‘ਵਿਟਾਮਿਨ ਕੇ’ ਅਲਜ਼ਾਈਮਰ ਰੋਗ ਨੂੰ ਰੋਕਣ ਲਈ ਕੰਮ ਕਰਦਾ ਹੈ।

Leave a Reply

Your email address will not be published. Required fields are marked *

Back to top button