ਖੁੰਡ ਚਰਚਾ - ਚੰਗਾ ਗੁਆਂਢੀ
ਆਮ ਹੀ ਸੁਣਿਆਂ ਹੈ ਕਿ ਜੀਅਦਾ ਹੋਵੇ ਗੁਆਂਢੀ ਚੰਗਾ , ਉਹ ਹੈ ਕਿਸਮਤ ਵਾਲਾ ਬੰਦਾ।
ਮੁਸੀਬਤ ਦੇ ਸਮੇਂ ਪਹਿਲਾਂ ਗੁਆਂਢੀ ਹੀ ਕੰਮ ਆਉਂਦਾ ਹੈ। ਸਾਰੇ ਸਾਕ ਸਬੰਧੀ ਦੂਰ ਹੁੰਦੇ ਹਨ , ਜਦਕਿ ਗੁਆਂਢੀ ਹੀ ਨੇੜੇ ਹੁੰਦਾ ਹੈ। ਇਸ ਲਈ ਗੁਆਂਢੀ ਭਾਵੇਂ ਪਰਿਵਾਰ ਹੋਵੇ , ਰਾਜ ਹੋਵੇ ਜਾਂ ਰਾਸਟਰ , ਸ਼ਭ ਨਾਲ ਚੰਗੇ ਸੰਬੰਧ ਹੋਣੇ ਚਾਹੀਦੇ ਹਨ। ਇੱਕ ਚੰਗਾ ਗੁਆਂਢੀ ਚੰਗੇ ਰਿਸਤੇਦਾਰ ਤੋਂ ਘੱਟ ਨਹੀਂ ਹੁੰਦਾ ਪਰ ਹੁਣ ਇਹ ਅਪਣੱਤ ਖਤਮ ਹੁੰਦੀ ਜਾ ਰਹੀ ਹੈ। ਈਰਖਾ , ਲਾਲਚ ਆਦਿ ਕਰਕੇ ਹਰੇਕ ਦੀਆਂ ਅੱਖ਼ਾਂ ਉੱਤੇ ਪੱਟੀ ਬੱਝ ਗਈ ਹੈ। ਸਾਨੂੰ ਆਪਣੇ ਆਂਢ ਗੁਆਂਢ ਵਿੱਚ ਕਦੀ ਵੀ ਝਗੜਾ ਨਹੀਂ ਕਰਨਾ ਚਾਹੀਦਾ। ਇੱਕ ਚੰਗਾ ਗੁਆਂਢੀ ਬਣਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ਼ੋ।
ਇੱਕ ਚੰਗਾ ਗੁਆਂਢੀ ਹੋਣ ਦਾ ਫਰਜ ਨਿਭਾਉਣ ਲਈ ਗੁਆਂਢੀਆਂ ਦੇ ਸੁੱਖ ਦੁੱਖ ਵਿੱਚ ਉਹਨਾਂ ਦਾ ਸਾਥ ਦਿਉ। ਜਦੋਂ ਕਦੇ ਬਾਹਰ ਜਾਉ ਤਾਂ ਗੁਆਂਢੀਆਂ ਨੂੰ ਦੱਸ ਕੇ ਜਾਉ। ਟੀਵੀ ਆਦਿ ਦੀ ਆਵਾਜ ਹੌਲੀ ਰੱਖੋ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਪੜਣ ਜਾਂ ਪਾਠ ਪੂਜਾ ਵਿੱਚ ਕੋਈ ਵਿਘਣ ਨਾਂ ਪਵੇ। ਛੋਟੇ ਬੱਚਿਆਂ ਕਰਕੇ ਗੁਆਂਢੀਆਂ ਨਾਲ ਝਗੜਾ ਨਾਂ ਕਰੋ। ਗੁਆਂਢੀਆਂ ਦੇ ਵਿਰੁੱਧ ਕਦੇ ਗਵਾਹੀ ਨਾਂ ਦਿਉ ਕਿਉਂਕਿ ਕਦੇ ਤੁਹਾਨੂੰ ਵੀ ਉਹਨਾਂ ਦੀ ਲ਼ੋੜ ਪੈ ਸਕਦੀ ਹੈ। ਗੁਆਂਢੀਆਂ ਦੇ ਘਰ ਜਿਆਦਾ ਨਾਂ ਜਾਉ ਕਿਉਂਕਿ ਇਸ ਨਾਲ਼ ਆਪਸ ਵਿੱਚ ਮਨ ਮੁਟਾਅ ਦੀ ਸੰਭਾਵਨਾ ਬਣੀ ਰਹਿੰਦੀ ਹੈ।