District News

ਗਿੱਦੜਬਾਹਾ ‘ਨੌਜਵਾਨ ਸੇਵਾ ਸੁਸਾਇਟੀ ‘ ਕਰ ਰਹੀ ਹੈ ਵੀਟਸ ਦੀ ਮੁਫ਼ਤ ਸੇਵਾ

ਗਿੱਦੜਬਾਹਾ:- ਪਿੰਡ ਹੁਸਨਰ ਦੇ ਉਤਸ਼ਾਹੀ ਨੌਜਵਾਨਾਂ ਵਲੋਂ ‘ ਨੌਜਵਾਨ ਸੇਵਾ ਸੁਸਾਇਟੀ ਬਣਾ ਕੇ ਪਿੰਡ ਦੇ ਲੋਕਾਂ ਨੂੰ ਸਿਹਤਯਾਬ ਰੱਖਣ ਦੇ ਮਕਸਦ ਨਾਲ ਵੀਟ ਗ੍ਰਾਸ ਦੀ ਮੁਫ਼ਤ ਸੇਵਾ ਕੀਤੀ ਜਾ ਰਹੀ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਬਰਾੜ ਮੁੱਖ ਪ੍ਬੰਧਕ  ‘ਮਾਤਾ ਸਾਹਿਬ ਕੌਰ ਇੰਸਟੀਚਿਊਟ ਗਿੱਦੜਬਾਹਾ ਨੇ ਦੱਸਿਆ ਕਿ ਨੌਜਵਾਨਾਂ ਵਲੋਂ ਪਿੰਡ ਹੁਸਨਰ ਦੇ ਦੋਵਾਂ ਗੁਰਦੁਆਰਾ ਸਾਹਿਬ ਵਿਚ ਸਵੇਰੇ ਹਰ ਰੋਜ਼ ਸੰਗਤਾਂ ਨੂੰ ਮੁਫ਼ਤ ਵੀਟ ਗ੍ਰਾਸ ਪਿਆਉਣ ਦੀ ਸੇਵਾ ਕੀਤੀ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਇਸ ਸੇਵਾ ਵਿਚ ਜਤਿੰਦਰ ਸਿੰਘ , ਭੁਪਿੰਦਰ ਸਿੰਘ, ਬੋਹੜ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ , ਗੁਰਬਾਜ਼ ਸਿੰਘ, ਗੋਰਾ ਸਿੰਘ, ਸੁਖਜਿੰਦਰ ਸਿੰਘ, ਚਰਨਜੀਤ ਸਿੰਘ, ਸਿੰਦਾ ਸਿੰਘ, ਜਸਕਰਨ ਸਿੰਘ, ਗ੍ਰੰਥੀ ਭਾਈ ਜਗਸੀਰ ਸਿੰਘ, ਭੁਪਿੰਦਰ ਸਿੰਘ ਅਤੇ ਬਹਾਦਰ ਸਿੰਘ ਵਲੋਂ ਵੱਧ ਚੜ੍ਹ ਕੇ ਸੇਵਾ ਨਿਭਾਈ ਜਾ ਰਹੀ ਹੈ । ਇਸ ਤੋਂ ਇਲਾਵਾ ਵੀ ਉਪਰੋਕਤ ਨੌਜਵਾਨਾਂ ਵਲੋਂ ਪੰਜ ਖੂਨਦਾਨ ਕੈਂਪ ਤੇ ਸਾਂਝੀਆਂ ਥਾਵਾਂ ‘ ਤੇ ਫਲਦਾਰ ਅਤੇ ਛਾਂਦਾਰ ਬੂਟੇ ਵੀ ਲਾਏ ਗਏ ਹਨ । ਨੌਜਵਾਨਾਂ ਦੇ ਇਸ ਕਾਰਜ ਦੀ ਪਿੰਡ ਹੁਸਨਰ ਅਤੇ ਇਲਾਕੇ ਦੇ ਲੋਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *

Back to top button