District News

ਬਾਰਿਸ਼ ਕਾਰਨ ਗਰੀਬ ਦੇ ਘਰ ਦੀ ਡਿੱਗੀ ਛੱਤ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ:- ਮੀਂਹ ਪੈਣ ਨਾਲ ਪਿੰਡ ਭਾਗਸਰ ਵਿਖੇ ਜਲ-ਘਰ ਨਜ਼ਦੀਕ ਇਕ ਗਰੀਬ ਵਿਅਕਤੀ ਬਲਵੀਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਰਾਤ ਵੇਲੇ ਅਚਾਨਕ ਛੱਤ ਡਿੱਗ ਪਈ। ਜਿਸ ਦੌਰਾਨ ਕਮਰੇ ਅੰਦਰ ਪਿਆ ਸਾਰਾ ਸਾਮਾਨ ਖਰਾਬ ਹੋ ਗਿਆ ਤੇ ਇਕ ਵਿਅਕਤੀ ਦੇ ਮਾਮੂਲੀ ਸੱਟਾਂ ਲੱਗੀਆਂ ਹੈ। ਸਵੇਰ ਵੇਲੇ ਮੈਂਬਰ ਪੰਚਾਇਤ ਗੁਰਚੇਤ ਸਿੰਘ ਬਰਾੜ ਅਤੇ ਸਮਾਜ ਸੇਵਕ ਡਾ. ਦਰਸ਼ਨ ਸਿੰਘ ਪੀੜਤ ਪਰਿਵਾਰ ਦੇ ਘਰ ਪੁੱਜੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਪਰਿਵਾਰ ਦੀ ਆਰਥਕ ਤੌਰ ‘ਤੇ ਸਹਾਇਤਾ ਕੀਤੀ ਜਾਵੇ। ਇਸ ਦੌਰਾਨ ਹੀ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇਹਲਾਲ ਨੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਮਕਾਨ ਬਣਾਉਣ ਲਈ ਸਰਕਾਰ ਗਰਾਂਟ ਦੇਵੇ।

Leave a Reply

Your email address will not be published. Required fields are marked *

Back to top button