District NewsMalout News

ਡਾ. ਪ੍ਰਿਤਪਾਲ ਸਿੰਘ ਹਸਪਤਾਲ ਮੇਨ ਬਾਜ਼ਾਰ ਮਲੋਟ ਵਿਖੇ ਚਮੜੀ ਦੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ

ਮਲੋਟ : ਚਮੜੀ ਦੇ ਰੋਗਾਂ ਦਾ ਫਰੀ ਚੈੱਕਅਪ ਕੈਂਪ ਡਾ. ਪ੍ਰਿਤਪਾਲ ਸਿੰਘ ਹਸਪਤਾਲ ਮੇਨ ਬਾਜ਼ਾਰ ਮਲੋਟ ਵਿਖੇ 17 ਮਈ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਡਾ. ਰਵਨੀਤ ਕੌਰ ਐਮ.ਬੀ.ਬੀ.ਐੱਸ, ਐਮ.ਡੀ ਚਮੜੀ ਰੋਗਾਂ ਨਾਲ ਪੀੜ੍ਹਿਤ ਮਰੀਜ਼ਾਂ ਦਾ ਚੈੱਕਅਪ ਕਰਨਗੇ।

ਮੁਹਾਸੇ/ਫਿਣਸੀਆਂ, ਪਿਗਮੈਂਟੇਸ਼ਨ, ਆਟੋਇਮਿਊਨ ਵਿਕਾਰ, ਜਿਨਸੀ ਤੌਰ ਤੇ ਪ੍ਰਸਾਰਿਤ ਲਾਗ, ਮੈਲਾਸਮਾ/ਟ੍ਰਿਕਲਸ, ਚਿਹਰੇ ਦੇ ਦਾਗ, ਛਾਈਆਂ, ਕੋੜ੍ਹ, ਵਾਲਾਂ ਅਤੇ ਨਹੁੰਆਂ ਦੀ ਸਮੱਸਿਆ, ਵਿਟਿਲਿਗੋ (ਫੁਲਵਹਿਰੀ/ਚਿੱਟੇ ਧੱਬੇ), ਚਮੜੀ ਦੀ ਬਾਇਓਪਸੀ, ਚੰਬਲ, ਵਾਰਟਸ/ਮੋਲਸ, ਫੰਗਲ/ਬੈਕਟੀਰੀਆ, ਚਮੜੀ ਦੀ ਅਲਰਜੀ, ਅਸਥੈਟਿਕ ਪ੍ਰੋਸੀਜਰ ਮਾਈਕ੍ਰੋਨੀਡਲਿੰਗ ਅਤੇ ਕੈਮੀਕਲ ਪੀਲ ਨਾਲ ਦਾਗ, ਮੁਹਾਸਿਆਂ ਦਾ ਇਲਾਜ਼, ਰੇਡੀਓਫ੍ਰੀਕੁਐਂਸੀ ਐਬਲੇਸ਼ਨ(RFA) ਨਾਲ ਮੁਹਕੇ/ਤਿਲਾਂ ਦਾ ਇਲਾਜ਼ ਕੀਤਾ ਜਾਵੇਗਾ। ਡਾਕਟਰ ਸਾਹਿਬ ਹਰ ਬੁੱਧਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਮਰੀਜਾਂ ਦਾ ਚੈੱਕਅਪ ਕਰਿਆ ਕਰਨਗੇ। ਵਧੇਰੇ ਜਾਣਕਾਰੀ ਲਈ 85539-50001 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live

Back to top button