District NewsMalout News

ਫਰੰਟ ਆਫਿਸ ਮਲੋਟ ਵੱਲੋਂ ਲੋੜਵੰਦ ਬੱਚਿਆਂ ਨੂੰ ਵੰਡੀਆ ਗਈਆ ਕਿਤਾਬਾਂ ਕਾਪੀਆਂ

ਮਲੋਟ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸ਼੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਥਾਰਟੀ ਦੇ ਸਕੱਤਰ ਮੈਡਮ ਹਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਤੇ ਲੀਗਲ ਸਰਵਿਸ ਕਮੇਟੀ ਮਲੋਟ ਦੇ ਚੇਅਰਮੈਨ ਸ਼੍ਰੀ ਨੀਰਜ ਗੋਇਲ ਦੇ ਹੁਕਮਾਂ ਅਨੁਸਾਰ ਸਰਕਾਰੀ ਹਾਈ ਸਕੂਲ ਪਿੰਡ ਭਗਵਾਨ ਪੁਰਾ ਵਿਖੇ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਪੈਨਲ ਐਡਵੋਕੇਟ ਬਲਰਾਜ ਸਿੰਘ ਸਰਾਂ ਨੇ ਮੁਫਤ ਕਾਨੂੰਨੀ ਸੇਵਾਵਾਂ,

ਲੋਕ ਅਦਾਲਤਾਂ ਅਤੇ ਅਪਰਾਧ ਪੀੜਿਤ ਮੁਆਵਜਾ ਸਕੀਮ ਸੰਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਤੇ ਰਿਟੇਨਰ ਐਡਵੋਕੇਟ ਪਰਵਿੰਦਰ ਸਿੰਘ ਨੇ ਮਨੁੱਖੀ ਅਧਿਕਾਰਾ, ਟੋਲ ਫਰੀ ਨੰਬਰ 1968 ਤੇ ਨਸ਼ਿਆਂ ਬਾਰੇ ਜਾਗਰੂਕ ਕੀਤਾ। Right to Education Act ਤਹਿਤ ਪੀ.ਐੱਲ.ਵੀ ਰਜਨੀਸ਼ ਕੁਮਾਰ ਤੇ ਐਡਵੋਕੇਟ ਵੱਲੋ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਤੇ ਪੈਂਨਸਿਲਾ ਵੰਡੀਆਂ ਗਈਆ। ਇਸ ਸੈਮੀਨਾਰ ਵਿੱਚ ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਸੰਦੀਪ ਕੁਮਾਰ ਤੇ ਸਟਾਫ ਦੇ ਸਾਰੇ ਮੈਂਬਰ ਹਾਜ਼ਿਰ ਸਨ।

Author: Malout Live

Back to top button