District NewsMalout News

ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਿਲ੍ਹੇ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ- ਡਿਪਟੀ ਕਮਿਸ਼ਨਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ, ਡਾ. ਰੂਹੀ ਦੁੱਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ ਬੀਤੇ ਦਿਨ 4 ਦਸੰਬਰ ਤੋਂ 27 ਦਸੰਬਰ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਵੇਰੇ 11.00 ਵਜੇ ਤੋਂ ਦੌਰੇ ਕਰਨ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁੱਦ ਮੌਕੇ ਤੇ ਪਹੁੰਚ ਕੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ। ਉਲੀਕੇ ਗਏ ਪ੍ਰੋਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਅੱਜ ਬਲਾਕ ਮਲੋਟ ਦੇ ਪਿੰਡ ਭੁਲੇਰੀਆਂ ਵਿਖੇ ਲੱਕੜਵਾਲਾ ਅਤੇ ਖਾਨੇ ਕੀ ਢਾਬ, 12 ਦਸਬੰਰ ਨੂੰ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਕੋਟਲੀ ਸੰਘਰ ਅਤੇ ਭੁੱਟੀਵਾਲਾ, 19 ਦਸੰਬਰ ਨੂੰ ਬਲਾਕ ਗਿੱਦੜਬਾਹਾ ਦੇ ਪਿੰਡ ਘੱਗਾ ਵਿਖੇ ਫਕਰਸਰ ਅਤੇ ਥੇਹੜੀ ਅਤੇ 26 ਦਸਬੰਰ ਨੂੰ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਖੇ ਸੋਥਾ ਅਤੇ ਮਰਾਜਵਾਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ 15 ਦਸੰਬਰ ਨੂੰ ਪਿੰਡ ਮੌੜ ਵਿਖੇ ਬਲਮਗੜ੍ਹ ਅਤੇ ਚੱਕ ਬਧਾਈ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਨਣਗੇ। ਐੱਸ.ਡੀ.ਐੱਮ ਮਲੋਟ ਵੱਲੋਂ 8 ਦਸੰਬਰ ਨੂੰ ਪਿੰਡ ਢਾਣੀ ਕੁੰਦਣ ਵਿਖੇ ਢਾਣੀ ਬਰਕੀ ਅਤੇ

ਸ਼ਾਮਕੋਟ, 18 ਦਸੰਬਰ ਨੂੰ ਪਿੰਡ ਕੋਲਿਆਂਵਾਲੀ ਵਿਖੇ ਬੁਰਜ ਸਿੱਧਵਾਂ ਅਤੇ ਛਾਪਿਆਂਵਾਲੀ ਅਤੇ 27 ਦਸੰਬਰ ਨੂੰ ਪਿੰਡ ਖਿਓਵਾਲੀ ਵਿਖੇ ਬਾਦਲ ਅਤੇ ਲੰਬੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਐੱਸ.ਡੀ.ਐੱਮ ਗਿੱਦੜਬਾਹਾ ਵੱਲੋਂ 6 ਦਸੰਬਰ ਨੂੰ ਪਿੰਡ ਸੂਰੇਵਾਲਾ ਵਿਖੇ ਆਸਾ ਬੁੱਟਰ ਅਤੇ ਖਿੜਕੀਆਂ ਵਾਲਾ ਅਤੇ 14 ਦਸੰਬਰ ਨੂੰ ਕੋਠੇ ਹਿੰਮਤਪੁਰਾ ਵਿਖੇ ਭਾਰੂ ਅਤੇ ਹੁਸਨਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਤਹਿਸੀਲਦਾਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ 7 ਦਸੰਬਰ ਨੂੰ ਪਿੰਡ ਕੋਟਲੀ ਦੇਵਨ ਵਿਖੇ ਗੁਲਾਬੇਵਾਲਾ ਅਤੇ ਲੰਬੀ ਢਾਬ ਅਤੇ 20 ਦਸਬੰਰ ਨੂੰ ਪਿੰਡ ਬਰੀਵਾਲਾ ਵਿਖੇ ਸਰਾਏਨਾਗਾ ਅਤੇ ਮਰਾੜ੍ਹਕਲਾਂ ਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ। ਤਹਿਸੀਲਦਾਰ, ਮਲੋਟ 13 ਦਸੰਬਰ ਨੂੰ ਪਿੰਡ ਕਿੰਗਰਾ ਵਿਖੇ ਧੌਲਾ ਅਤੇ ਰੱਥੜੀਆਂ ਅਤੇ 21 ਦਸੰਬਰ ਪਿੰਡ ਲਾਲਬਾਈ ਵਿਖੇ ਚੰਨੂ ਅਤੇ ਬੀਦੋਵਾਲੀ ਦੇ ਲੋਕਾਂ ਦੀਆਂ ਸ਼ਡਿਊਲ ਅਨੁਸਾਰ ਸਮੱਸਿਆਵਾਂ ਸੁਣਨਗੇ। ਤਹਿਸੀਲਦਾਰ, ਗਿੱਦੜਬਾਹਾ ਵੱਲੋਂ 11 ਦਸੰਬਰ ਨੂੰ ਪਿੰਡ ਸਮਾਘ ਵਿਖੇ ਛੱਤੇਆਣਾ, ਰਖਾਲਾ ਅਤੇ ਸ਼ੇਖ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਜਿਲ੍ਹਾ ਮਾਲ ਅਫਸਰ ਸ਼੍ਰੀ ਮੁਕਤਸਰ ਸਾਹਿਬ 22 ਦਸੰਬਰ ਨੂੰ ਗਿੱਦੜਬਾਹਾ ਬਲਾਕ ਦੇ ਪਿੰਡ ਮੱਲਣ ਵਿਖੇ ਕਾਉਂਣੀ ਅਤੇ ਧੂੜਕੋਟ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ। ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਊਂਸਮੈਂਟ ਕਰਵਾਈ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ।

Author: Malout Live

Back to top button