District NewsMalout News

ਯਾਦਗਰ ਬਣ ਨਿਬੜਿਆ “ਬੀ.ਐੱਡ ਕਾਲਜ ਬਾਦਲ ਦਾ ਗ੍ਰੇਟ ਨੈਸ਼ਨਲ ਪਾਰਕ ਮਨਾਲੀ ਦਾ ਪੰਜ ਰੋਜ਼ਾ ਟੂਰ”

ਮਲੋਟ:- ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਬਾਦਲ ਦਾ ਚਾਰ ਰਾਤਾਂ ਅਤੇ ਪੰਜ ਦਿਨਾਂ ਦਾ ਵਿੱਦਿਅਕ ਟੂਰ ਬੀਤੇ ਦਿਨੀ ‘ਬਾਦਲ ਤੋਂ ਦਾ ਗ੍ਰੇਟ ਨੈਸ਼ਨਲ ਪਾਰਕ’ ਗਿਆ। ਜਿਸ ਵਿੱਚ 32 ਵਿਦਿਆਰਥਣਾਂ ਦੇ ਨਾਲ 5 ਅਧਿਆਪਕ ਸਾਹਿਬਾਨ ਵੀ ਗਏ। ਇਹ ਟੂਰ ‘ਬਾਦਲ ਤੋਂ ਮਨਾਲੀ’ ਹੁੰਦੇ ਹੋਏ ‘ਕੋਕਸਰ’ (ਸਨੌ ਪੁਆਇੰਟ) ਅਤੇ ‘ਵਣ ਵਿਹਾਰ ਨੈਸ਼ਨਲ ਪਾਰਕ’ ਵਿਖੇ ਗਿਆ, ਜਿੱਥੇ ਪੁੱਜ ਕੇ ਸਭ ਨੇ ਕੁਦਰਤ ਦਾ ਆਨੰਦ ਮਾਨਿਆ। ਇਸ ਤੋਂ ਅੱਗੇ ਵਿਦਿਆਰਥੀ ਨੌ ਘੰਟੇ ਦਾ ਸਫ਼ਰ ਕਰਦੇ ਹੋਏ ‘ਦਾ ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ (ਬਨਜਾਰ- ਤੀਰਥਨ ਵੈਲੀ)’ ਪੁੱਜੇ। ਦਾ ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ ਵਿਖੇ ਸ਼੍ਰੀ ਗੋਵਿੰਦ ਠਾਕੁਰ (Eco-Tourism Facilitator GHNP) ਨੇ ਇਸ ਨੈਸ਼ਨਲ ਪਾਰਕ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੇ ਦੱਸੇ ਅਨੁਸਾਰ ਹੋਰਨਾਂ ਨੈਸ਼ਨਲ ਪਾਰਕਾਂ ਦੀ ਤੁਲਨਾ ਵਿੱਚੋਂ ਕੁਦਰਤੀ ਬਨਸਪਤੀ ਤੇ

ਜੀਵਾਂ ਬਾਰੇ ਸਭ ਤੋਂ ਵੱਧ ਪੀ.ਐੱਚ.ਡੀ ਇਸ ਨੈਸ਼ਨਲ ਪਾਰਕ ਵਿੱਚ ਕੀਤੀ ਜਾਂਦੀ ਹੈ। ਉਨਾਂ ਵਿਦਿਆਰਥੀਆਂ ਨੂੰ ਕੁੱਝ ਕਿਰਿਆਵਾਂ ਕਰਵਾਈਆ, ਜਿਵੇ ਤੀਰਥਨ ਨਦੀ ਪਾਰ ਕਰਨੀ, ਰੈਪੈਲਿੰਗ, ਚੌਈ ਵਾਟਰਫਾਲ ਆਦਿ। ਇੱਥੇ ਬੱਚਿਆਂ ਨੇ ਟ੍ਰੈਕਿੰਗ ਵੀ ਕੀਤੀ ਅਤੇ ਕੁਦਰਤ ਦੀ ਗੋਦ ਵਿੱਚ ਯੋਗ ਅਭਿਆਸ ਵੀ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਅਨੰਦਪੁਰ ਸਾਹਿਬ ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਬਾਦਲ ਪਰਤੇ। ਟੂਰ ਦੀ ਸਮਾਪਤੀ ਤੇ ਕਾਲਜ ਦੀ ਪ੍ਰਿੰਸੀਪਲ ਡਾ.ਵਨੀਤਾ ਗੁਪਤਾ ਨੇ ਟੂਰ ਤੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਹਨਾਂ ਵਿਦਿਅਕ ਟੂਰਾਂ ਦੀ ਸਖਸਿਅਤ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਬਾਰੇ ਦੱਸਿਆ। ਉਹਨਾਂ ਸੰਸਥਾ ਵੱਲੋਂ ਭਵਿੱਖ ਵਿਚ ਵੀ ਅਜਿਹੇ ਵਿਦਿਅਕ ਟੂਰ ਪ੍ਰੋਗਰਾਮ ਨੂੰ ਕਰਵਾਏ ਜਾਣ ਦੀ ਗੱਲ ਕਹੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਵਿਦਿਅਕ ਟੂਰਾਂ ਵਿਚ ਜਾਣ ਲਈ ਪ੍ਰੇਰਿਤ ਕੀਤਾ।

Author : Malout Live

Leave a Reply

Your email address will not be published. Required fields are marked *

Back to top button