District NewsMalout News

ਬੀਤੇ ਦਿਨ ਹੋਈ ਕਰਾਟੇ ਮਾਰਸ਼ਲ ਆਰਟਸ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਵਿੱਚ ਕੋਚ ਗੁਰਮੀਤ ਸਿੰਘ ਬਣੇ ਪ੍ਰਧਾਨ

ਮਲੋਟ: ਬੀਤੇ ਦਿਨ ਕਰਾਟੇ ਮਾਰਸ਼ਲ ਆਰਟਸ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ (ਰਜਿ.) ਦੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜਿਲ੍ਹਿਆਂ ਦੇ ਕਰਾਟੇ ਅਤੇ ਮਾਰਸ਼ਲ ਆਰਟਸ ਕੋਚਾਂ ਨੇ ਭਾਗ ਲਿਆ ਅਤੇ ਸਮੂਹ ਕਰਾਟੇ ਕੋਚਾਂ ਨੇ ਕਰਾਟੇ ਮਾਰਸ਼ਲ ਆਰਟਸ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ (ਰਜਿ.) ਦਾ ਪ੍ਰਧਾਨ ਕਰਾਟੇ ਕੋਚ ਗੁਰਮੀਤ ਸਿੰਘ ਮਲੋਟ ਨੂੰ ਚੁਣਿਆ। ਇਸ ਦੌਰਾਨ ਗੁਰਮੀਤ ਸਿੰਘ ਨੇ ਪੰਜਾਬ ਭਰ ਦੇ ਕੋਚਾਂ ਦਾ ਧੰਨਵਾਦ ਕਰਦੇ ਹੋਏ ਕਿਹਾ

ਕੇ ਇਹ ਐਸੋਸੀਏਸ਼ਨ ਸਾਰੀਆ ਮਾਰਸ਼ਲ ਆਰਟਸ ਖੇਡਾਂ ਦੇ ਖਿਡਾਰੀਆਂ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਉਪਰਾਲੇ ਕਰੇਗੀ। ਮਹਿਲਾਵਾਂ ਅਤੇ ਲੜਕੀਆਂ ਦੀ ਆਤਮ ਰੱਖਿਆ ਲਈ ਸਮੇਂ-ਸਮੇਂ ਤੇ ਸਕੂਲਾਂ, ਕਾਲਜਾਂ ਵਿੱਚ ਟ੍ਰੇਨਿਗ ਕੈਂਪ ਲਗਾਏ ਜਾਣਗੇ ਤਾਂ ਕਿ ਲੜਕੀਆਂ ਆਪਣੀ ਆਤਮ ਰੱਖਿਆ ਆਪ ਕਰਨ ਦੇ ਯੋਗ ਬਣ ਸਕਣ। ਜਿਲ੍ਹਾ ਸਟੇਟ ਪੱਧਰ ਦੇ ਖਿਡਾਰੀਆਂ ਦੀ ਉੱਚ ਪੱਧਰੀ ਟ੍ਰੇਨਿੰਗ ਲਈ ਹਰ ਸੰਭਵ ਮੱਦਦ ਵੀ ਕੀਤੀ ਜਾਵੇਗੀ ਤਾਂ ਕਿ ਪੰਜਾਬ ਦੇ ਖਿਡਾਰੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਵਿਸ਼ਵ ਭਰ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ।

Author: Malout Live

Back to top button