ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹੋਇਆ ਹਾਦਸਾਗ੍ਰਸਤ, ਕਈ ਬੱਚੇ ਜ਼ਖਮੀ

ਰੋਪੜ: ਰੋਪੜ ਦੇ ਮੁਹੱਲਾ ਛੋਟਾ ਖੇੜਾ ਵਿੱਚ ਇਕ ਸਕੂਲੀ ਬੱਚਿਆ ਨਾਲ ਭਰਿਆ ਹੋਇਆ ਆਟੋ ਹਾਦਸਾਗ੍ਰਸਤ ਹੋ ਗਿਆ। ਜਿਸ ਕਾਰਨ ਕਈ ਬੱਚੇ ਜ਼ਖਮੀ ਹੋ ਗਏ ਜਦ ਕਿ ਤਿੰਨ ਬੱਚਿਆ ਦੇ ਗੰਭੀਰ ਸੱਟਾ ਲੱਗੀਆਂ ਹਨ। ਜ਼ਖਮੀ ਹੋਏ ਬੱਚਿਆ ਨੂੰ ਸਥਾਨਕ ਲੋਕਾਂ ਨੇ ਤੁਰੰਤ ਸਰਕਾਰੀ ਹਸਪਤਾਲ ‘ਚ ਪਹੁੰਚਾਇਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਆਟੋ ਚਾਲਕ ਜ਼ਖਮੀ ਬੱਚਿਆ ਨੂੰ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਆਟੋ ਮਾਲਕ ਦਾ ਕਹਿਣਾ ਹੈ ਕਿ ਉਸ ਕੋਲ ਚਾਲਕ ਦਾ ਕੋਈ ਸੰਪਰਕ ਨਹੀਂ ਹੈ। ਉਧਰ ਜਿਸ ਸਕੂਲ ਦੇ ਵਿੱਚ ਇਹ ਬੱਚੇ ਜਾ ਰਹੇ ਸਨ ਉਸ ਨਿੱਜੀ ਸਕੂਲ ਦੇ ਪ੍ਰਬੰਧਕ ਨੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਸਕੂਲ ਵੱਲੋਂ ਟ੍ਰਾਂਸਪੋਰਟ ਸੁਵਿਧਾ ਬੰਦ ਕੀਤੀ ਹੋਈ ਹੈ ਤੇ ਮਾਪੇ ਆਪਣੀ ਜਿੰਮੇਵਾਰੀ ਤੇ’ ਹੀ ਬੱਚਿਆ ਨੂੰ ਆਪਣੇ ਪੱਧਰ ਤੇ ਟ੍ਰਾਂਸਪੋਰਟ ਰਾਹੀਂ ਸਕੂਲ ਭੇਜਦੇ ਹਨ।ਉਨਾ ਕਿਹਾ ਕਿ ਮਾਪੇ ਟ੍ਰਾਂਸਪੋਰਟ ਦੀ ਪੂਰੀ ਅਦਾਇਗੀ ਨਹੀਂ ਕਰਦੇ, ਜਿਸ ਕਾਰਨ ਸੁਰੱਖਿਅਤ ਵਾਹਨਾਂ ਉਪਲੱਬਧ ਨਹੀਂ ਹਨ।