District NewsPunjab

ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ –ਐੱਸ.ਐੱਸ.ਪੀ ਧਰੂਮਨ ਨਿੰਬਾਲੇ

2 ਖਤਰਨਾਕ ਗੈਂਗਸਟਰ ਹਥਿਆਰਾਂ ਸਮੇਤ ਕਾਬੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਅਮਨ ਪਸੰਦ ਨਾਗਰਿਕਾਂ ਅਤੇ ਸਮਾਜ ਦੇ ਦੁਸ਼ਮਣਾ ਨੂੰ ਤੇ ਸ਼ਿਕੰਜਾ ਕੱਸਣ ਲਈ ਜਿਲ੍ਹਾ ਦੇ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਧਰੂਮਨ ਐੱਚ ਨਿੰਬਾਲੇ ਆਈ.ਪੀ.ਐੱਸ ਵੱਲੋ ਤਿਆਰ ਰਣਨੀਤੀ ਅਨੁਸਾਰ ਇਸ ਜਿਲ੍ਹਾ ਦੀ ਪੁਲਿਸ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਇਸ ਵਿਸ਼ੇਸ਼ ਪ੍ਰਕਾਰ ਦੀ ਮੁਹਿੰਮ ਜੋ ਖਤਰਨਾਕ ਗੈਗਸਟਰਾਂ ਦੇ ਖਿਲਾਫ ਵਿਸ਼ੇਸ਼ ਤੌਰ ਤੇ ਸ਼੍ਰੀ ਮੋਹਨ ਲਾਲ ਪੀ.ਪੀ.ਐੱਸ ਕਪਤਾਨ ਪੁਲਿਸ(ਇੰਨਵੈ.) ਦੀ ਕਮਾਂਡ ਹੇਠ ਚੱਲ ਰਹੀ ਹੈ ਅਤੇ ਜਿਸ ਦੀ ਅਗਵਾਈ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐੱਸ ਉੱਪ ਕਪਤਾਨ ਪੁਲਿਸ (ਡੀ) ਅਗਵਾਈ ਹੇਠ ਚਲਾਈ ਜਾ ਰਹੀ ਹੈ ਵੱਲੋਂ ਸਥਾਪਿਤ ਇੱਕ ਵਿਸ਼ੇਸ਼ ਪੁਲਿਸ ਟੀਮ ਜਿਸ ਨੂੰ ਇੰਸਪੈਕਟਰ ਰਾਜ਼ੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਸੀ, ਅਤੇ ਇਸ ਵਿੱਚ ਸ.ਥ ਜਸਵੀਰ ਸਿੰਘ ਅਤੇ ਉਸ ਦੇ ਸਾਥੀ ਵੀ ਸ਼ਾਮਿਲ ਸਨ ਦੇ ਯਤਨਾਂ ਸਦਕਾ 2 ਖਤਰਨਾਕ ਗੈਗਸ਼ਟਰ ਦਿਲਪ੍ਰੀਤ ਬਾਬਾ (ਗੈਂਗਸਟਰ) ਗੈਂਗ ਨਾਲ ਸਬੰਧਿਤ 02 ਗੈਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾ ਗੈਗਸਟਰਾਂ ਵਿੱਚ ਗਗਨਦੀਪ ਉਰਫ ਗੱਗੀ ਲਹੌਰੀਆਂ ਪੁੱਤਰ ਜਸਪਾਲ ਸਿੰਘ ਠਾਕੁਰ ਅਬਾਦੀ ਗਲੀ ਨੰਬਰ 1 ਨੇੜ੍ਹੇ ਧੋਬੀ ਘਾਟ ਅਬੋਹਰ ਜਿਲ੍ਹਾ ਫਾਜਿਲਕਾ ਅਤੇ ਜੱਜ ਸੰਧੂ ਪੁੱਤਰ ਨਾਮਾਲੂਮ ਵਾਸੀ ਪਿੰਡ ਕੱਟਿਆਵਾਲੀ ਸ਼ਾਮਿਲ ਹੈ। ਇਹ ਆਪਣੇ ਨਜ਼ਾਇਜ਼ ਅਸਲੇ ਦੀ ਵਰਤੋਂ ਕਰਦੇ ਹੋਏ, ਅਸਲੇ ਦੀ ਨੌਕ ਤੇ ਡਰਾ ਧਮਕਾਂ ਕੇ ਆਮ ਲੋਕਾਂ ਤੋਂ ਲੁੱਟਾਂ ਖੋਹਾ ਕਰਦੇ ਸਨ ਇੰਹਨਾ ਪਾਸੋ 02 ਪਿਸਤੋਲ ਸਮੇਤ 07 ਜਿੰਦਾ ਕਾਰਤੂਸ ਨਜ਼ਾਇਜ਼ ਅਤੇ 02 ਮੋਬਾਇਲ ਫੋਨ ਬ੍ਰਾਮਦ ਹੋਏ ਹਨ। ਇੱਥੇ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਕਿ ਗਗਨਦੀਪ ਉਰਫ ਗੱਗੀ ਲਹੌਰੀਆਂ ਪਾਸੋਂ ਜੋ ਮੋਬਾਇਲ ਫੋਨ ਬ੍ਰਾਮਦ ਹੋਇਆ ਹੈ ਉਸ ਵਿੱਚ ਵਿਦੇਸ਼ੀ ਨੰਬਰ ਦਾ ਵੱਟਸਐਪ ਅਕਾਊਂਟ ਐਕਟੀਵੇਟਡ ਪਾਇਆ ਗਿਆ ਹੈ।

ਜਿਸ ਦੀ ਵਰਤੋਂ ਨਾਲ ਉਹ ਆਪਣੇ ਹੋਰ ਗੈਗਸਟਰ ਸਾਥੀਆਂ ਅਤੇ ਆਪਣੀ ਯੋਜਨਾਵਾਂ ਨੂੰ ਨੇਪਰੇ ਚੜਾਉਣ ਲਈ ਅਤੇ ਪੁਲਿਸ ਦੇ ਅੱਖੀ ਘੱਟਾ ਪਾਉਣ ਲਈ ਵਰਤੋਂ ਕਰਦਾ ਸੀ। ਇਨ੍ਹਾ ਗੈਂਗਸਟਰਾਂ ਦੇ ਖਿਲਾਫ ਮੁਕੱਦਮਾ ਨੰਬਰ 84 ਮਿਤੀ 20.05.2022 ਅ/ਧ 382, 506 ਹਿੰ:ਦ 25(6), 25(7), 25(8) ਐਕਟ ਅਸਲਾ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ਼ ਰਜਿਸ਼ਟਰ ਕੀਤਾ ਜਾ ਚੁੱਕਾ ਹੈ। ਮੁਕਾਮੀ ਪੁਲਿਸ ਵੱਲੋਂ ਇਨ੍ਹਾਂ ਪਾਸੋਂ ਸਖਤੀ ਅਤੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਮਾਮਲੇ ਦੀ ਤਫਤੀਸ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਦੇ ਖਿਲਾਫ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ

  1. FIR No. 14 dtd. 05.02.2014 U/S 323/324/341/148/149 IPC PS City 2 Abhoar, Fazilka
  2. FIR No. 70 dtd. 19.06.2014 U/S 323/324/341 IPC PS City 2 Abhoar, Fazilka
  3. FIR No. 134 dtd. 19.10.2015 U/S 392/384/174-A/506 & 25  Arms Act  & 18/61/85 NDPS Act PS Urban Estate Patiala.
  4. FIR No. 89 dtd. 01.09.2018 U/S 341/506/148/149 IPC & 25/27 Arms Act  PS Khuian S.
  5. FIR No. 26 dtd. 09.03.2020 U/S 452/379/323/148/149 IPC PS Sadar Abohar Fazilka.
  6. FIR No. 299 dtd. 22.09.2020 U/S 307/120-B 25,25 (6) Arms Act  Ps Nalagarh, Baddi, HP
  7. FIR No. 232 dtd. 08.10.2020 U/S 392/473/212/216/120-B IPC & 25 Arms Act  PS Sadar Nabha .

ਜੱਜਵਿੰਦਰ ਸਿੰਘ ਦੇ ਖਿਲਾਫ ਪਹਿਲਾ ਦਰਜ ਮੁਕੱਦਿਮਆਂ ਦਾ ਵੇਰਵਾ

  1. FIR No. 156 dtd. 07.07.2017 U/S 21$61$85 NDPS Act PS Lambi
  2. FIR No. 08 dtd. 20.01.2021 U/S 21B$61$85 NDPS Act PS Kabarwala

 

Leave a Reply

Your email address will not be published. Required fields are marked *

Back to top button