World News

ਆਸਟ੍ਰੇਲੀਆ ‘ਚ ਜੰਗਲੀ ਅੱਗ ਕਾਰਨ ਫਸਲਾਂ ਬਰਬਾਦ, ਸਿੱਖ ਭਾਈਚਾਰਾ ਕਰ ਰਿਹੈ ਮਦਦ

ਬ੍ਰਿਸਬੇਨ:- ਆਸਟ੍ਰੇਲੀਆ ‘ਚ ਇਸ ਸਮੇਂ ਗਰਮੀ ਦਾ ਪ੍ਰਕੋਪ ਚੱਲ ਰਿਹਾ ਹੈ,  ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਕਈ ਖੇਤਰਾਂ ‘ਚ ਲੰਬੇ ਸੋਕੇ ਤੋਂ ਬਾਅਦ ਹੁਣ ਵੱਧ ਤਾਪਮਾਨ ਕਾਰਨ ਅੱਗ ਦੀ ਲਪੇਟ ਵਿਚ ਹੈ। ਦੱਖਣੀ-ਪੂਰਬੀ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਆਦਿ ਸੂਬਿਆਂ ਦੇ ਕਈ ਜੰਗਲੀ ਅਤੇ ਦੂਰ-ਦੁਰਾਡੇ ਰਿਹਾਇਸ਼ੀ ਖੇਤਰਾਂ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਭਿਆਨਕ ਅੱਗ ਦੀ ਮਾਰ ਹੇਠ ਹੈ ਅਤੇ ਜਨ-ਜੀਵਨ ਅਸਤ-ਵਿਅਸਤ ਹੋ ਚੁੱਕਾ ਹੈ।ਅੱਗ ਦੇ ਪ੍ਰਕੋਪ ਦੇ ਚੱਲਦਿਆਂ ਪੀੜਤ ਲੋਕਾਂ ਦੀ ਮਦਦ ਲਈ ਆਸਟ੍ਰੇਲੀਆ ਦੇ ਗੁਰਦੁਆਰਾ ਸਹਿਬਾਨ, ਬ੍ਰਿਸਬੇਨ ਦੀ ਖਾਲਸਾ ਅਸਿਸਟ ਸੰਸਥਾ, ਟੂਵੰਬਾ ਦੀ ਸਿੱਖ ਕਮਿਊਨਿਟੀ ਅਤੇ ਦੇਸ਼ ਦੀਆਂ ਹੋਰ ਵੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਦੇ ਸਮੂਹ ਵਾਲੰਟੀਅਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਰਾਹਤ ਅਮਲੇ ਅਤੇ ਇਸ ਕੁਦਰਤੀ ਆਫਤ ਤੋਂ ਪੀੜਤ ਲੋਕਾਂ ਦੀ ਮਦਦ ਲਈ ਦੂਰ-ਦੁਰਾਡੇ ਇਲਾਕਿਆਂ ‘ਚ ਪਹੁੰਚ ਕੇ ਖਾਣ-ਪੀਣ ਤੇ ਮੁੜ-ਵਸੇਬੇ ਦੀਆਂ ਜ਼ਰੂਰੀ ਵਸਤਾਂ ਦੀ ਰਾਹਤ ਸਮੱਗਰੀ ਦੇ ਕੇ ਸਹਾਇਤਾ ਕੀਤੀ ਜਾ ਰਹੀ ਹੈ।ਇਸ ਭਿਆਨਕ ਅੱਗ ਨਾਲ ਘਰਾਂ ਦੀ ਤਬਾਹੀ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਜਾਨਵਰਾਂ ਅਤੇ ਉੱਚ ਮੁੱਲਵਾਨ ਵਾਲੀਆਂ ਬਾਗਬਾਨੀ ਖੇਤੀਬਾੜੀ ਦਾ ਹੋਇਆ ਹੈ, ਜਿਨ੍ਹਾਂ ‘ਚ ਹਜ਼ਾਰਾਂ ਏਕੜ ਤੋਂ ਜ਼ਿਆਦਾ ਫਸਲਾਂ ਅਤੇ ਜੰਗਲ ਸ਼ਾਮਲ ਹਨ। ਸਿੱਖ ਕਮਿਊਨਿਟੀ ਦੇ ਸਮੂਹ ਵਾਲੰਟੀਅਰਾਂ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਕੁਦਰਤੀ ਆਫਤ ਵਿੱਚ ਪੀੜਤਾਂ ਲੋਕਾਂ ਲਈ ਰਾਹਤ ਕਾਰਜਾਂ ਵਿੱਚ ਮਦਦ ਮੁਹੱਈਆ ਕਰਵਾਉਣ ਦੇ ਕਾਰਜਾਂ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Back to top button