District NewsMalout News

ਜਿਲ੍ਹਾ ਪੁਲਿਸ ਮੁੱਖੀ ਵੱਲੋਂ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਮਲੋਟ ਵੱਲੋਂ ਵੱਖ-ਵੱਖ ਮਾਮਲਿਆਂ ਤਹਿਤ ਵਿਅਕਤੀ ਕੀਤੇ ਕਾਬੂ

ਮਲੋਟ: ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਰਮਨਦੀਪ ਸਿੰਘ ਭੁੱਲਰ ਪੀ.ਪੀ.ਐੱਸ ਕਪਤਾਨ ਪੁਲਿਸ (ਇੰਨਵੈ) ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਸੰਜੀਵ ਗੋਇਲ, ਪੀ.ਪੀ.ਐੱਸ, ਉਪ ਕਪਤਾਨ ਪੁਲਿਸ (ਇੰਨਵੈ.) ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ-2, ਮਲੋਟ ਦੀ ਟੀਮ ਵੱਲੋ ਜਗਮੀਤ ਸਿੰਘ ਉਰਫ ਕਾਕਾ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਘੱਗਾ ਨੂੰ 250 ਨਸ਼ੀਲੀਆ ਗੋਲੀਆ ਅਤੇ 02 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਮੁ.ਨੰ. 99 ਮਿਤੀ 13-09-2023 ਅ/ਧ 22-ਬੀ,21-ਏ 61/85 NDPS Act ਥਾਣਾ ਸਦਰ ਮਲੋਟ ਦਰਜ ਕਰਵਾਇਆ ਗਿਆ ਹੈ।

ਇਸ ਤੋਂ ਇਲਾਵਾ ਸੀ.ਆਈ.ਏ ਸਟਾਫ-2, ਮਲੋਟ ਦੀ ਟੀਮ ਵੱਲੋਂ ਚੋਰਾਂ ਦੇ ਇੱਕ ਗਿਰੋਹ ਨੂੰ ਕਾਬੂ ਕਰਕੇ ਉਹਨਾਂ ਪਾਸੋ 01 ਮੋਟਰਸਾਇਕਲ Hero Splendor +, 01 ਮੋਟਰਸਾਇਕਲ Hero Honda Splendor+, 01 ਮੋਟਰਸਾਇਕਲ Hero Splendor Pro ਬ੍ਰਾਮਦ ਕੀਤਾ ਗਿਆ ਹੈ। ਗੁਰਪ੍ਰੇਮ ਸਿੰਘ ਉਰਫ ਬੱਗਾ ਪੁੱਤਰ ਰੇਸ਼ਮ ਸਿੰਘ ਵਾਸੀ ਗਲੀ ਨੰ: 04 ਨਿਊ ਗੋਬਿੰਦ ਨਗਰ ਮਲੋਟ ਅਤੇ ਸਾਹਿਲ ਉਰਫ ਕਾਕੂ ਪੁੱਤਰ ਰਜਿੰਦਰ ਸਿੰਘ ਵਾਸੀ ਗਲੀ ਨੰ: 01, ਹਰਜਿੰਦਰ ਨਗਰ ਮਲੋਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਰਨਦੀਪ ਸਿੰਘ ਉਰਫ ਭੈਰੋਂ ਪੁੱਤਰ ਬਲਵੰਤ ਸਿੰਘ ਵਾਸੀ ਨੇੜੇ ਕੱਟਿਆਵਾਲਾ ਗੁਰਦੁਆਰਾ, ਹਰਜਿੰਦਰ ਨਗਰ ਮਲੋਟ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਸੰਬੰਧੀ ਮੁ.ਨੰ: 165 ਮਿਤੀ 12-09-2023 ਅ/ਧ 379,411 ਹਿੰ.ਦੰ. ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ ਹੈ।

Author: Malout Live

Back to top button