District NewsMalout News

ਸੀ.ਐੱਚ.ਸੀ ਆਲਮਵਾਲਾ ਵਿਖੇ ਵਿਸ਼ਵ ਟੀ.ਬੀ ਦਿਵਸ ਤੇ ਲਗਾਇਆ ਜਾਗਰੂਕਤਾ ਕੈਂਪ

ਮਲੋਟ (ਆਲਮਵਾਲਾ): ਵਿਸ਼ਵ ਟੀ.ਬੀ ਦਿਵਸ ਦੇ ਮੌਕੇ ‘ਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਅਤੇ ਐੱਸ.ਐੱਮ.ਓ ਡਾ ਜਗਦੀਪ ਚਾਵਲਾ ਦੀ ਅਗਵਾਈ ਵਿੱਚ ਸੀ.ਐੱਚ.ਆਲਮਵਾਲਾ ਵਿਖੇ ਲੋਕਾਂ ਨੂੰ ਟੀ.ਬੀ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਡਾ. ਇਕਬਾਲ ਸਿੰਘ ਅਤੇ ਹਰਮਿੰਦਰ ਕੋਰ ਬੀ.ਈ.ਈ ਨੇ ਦੱਸਿਆ ਕਿ ਦੇ ਸਮੂਹ ਸਿਹਤ ਕੇਂਦਰਾਂ ਵਿੱਚ ਵਿਸ਼ਵ ਟੀ.ਬੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੀ.ਐੱਚ.ਸੀ ਅਤੇ ਸਰਕਾਰੀ ਹਸਪਤਾਲ ਵਿੱਚ ਟੀ.ਬੀ ਦੀ ਦਵਾਈ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ। ਤਪਦਿਕ ਦੇ ਖਾਤਮੇ ਲਈ ਸਰਕਾਰ ਨੇ 2025 ਤੱਕ ਦੇਸ਼ ਨੂੰ ਟੀ.ਬੀ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਇੱਕ ਲੋਕ ਲਹਿਰ ਦੀ ਲੋੜ ਹੈ, ਜਿਸ ਵਿੱਚ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ। ਇੱਕ ਸਰਕਾਰੀ ਸੰਸਥਾ ਵਿੱਚ ਰਜਿਸਟਰਡ ਹਰੇਕ ਟੀ.ਬੀ ਮਰੀਜ਼ ਨੂੰ 500 ਰੁਪਏ। ਪੌਸ਼ਟਿਕ ਭੋਜਨ ਲਈ ਦਿੱਤੇ ਜਾਂਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਤਪਦਿਕ ਦੀ ਸਹੀ ਅਤੇ ਜਲਦੀ ਜਾਂਚ ਲਈ ਥੁੱਕ ਦੀ ਮੁਫ਼ਤ ਜਾਂਚ, ਛਾਤੀ ਦੇ ਐਕਸ-ਰੇ, ਸੀ.ਬੀ.ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨ ਰਾਹੀਂ ਟੀ.ਬੀ ਦੀ ਬਿਮਾਰੀ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਉਪਲੱਬਧ ਹੈ ਅਤੇ ਦੱਸਿਆ ਕਿ ਟੀ.ਬੀ ਦਾ ਜਲਦੀ ਪਤਾ ਲਗਾ ਕੇ ਅਤੇ ਸਮੇਂ ਸਿਰ ਇਲਾਜ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਮ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਟੀ.ਬੀ ਮੌਤ ਦਾ ਕਾਰਨ ਬਣਦੀ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਸਮੇਂ ਸਿਰ ਜਾਂਚ ਅਤੇ ਇਲਾਜ ਇਸ ਬਿਮਾਰੀ ਤੋਂ 100 ਪ੍ਰਤੀਸ਼ਤ ਜਾਨਾਂ ਬਚਾ ਸਕਦਾ ਹੈ। ਉਨ੍ਹਾਂ ਬਿਮਾਰੀ ਦੇ ਲੱਛਣਾਂ ਬਾਰੇ ਬੋਲਦਿਆਂ ਕਿਹਾ ਕਿ ਲਗਾਤਾਰ 4 ਹਫ਼ਤਿਆਂ ਤੱਕ ਖੰਘ, ਥੁੱਕ ਵਿੱਚ ਖ਼ੂਨ ਆਉਣਾ, ਭਾਰ ਘਟਣਾ, ਰਾਤ ​​ਨੂੰ ਹਲਕਾ ਬੁਖਾਰ, ਰਾਤ ​​ਨੂੰ ਪਸੀਨਾ ਆਉਣਾ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿੱਚ ਥੁੱਕ ਅਤੇ ਟੀ.ਬੀ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਇਸ ਮੋਕੇ ਫਾਰਮੇਸੀ ਅਫਸਰ ਰਾਕੇਸ਼ ਕੁਮਾਰ, ਸੀ.ਐੱਚ.ਓ ਪ੍ਰਭਜੋਤ ਕੌਰ ਅਤੇ ਕਮਲ ਕੁਮਾਰ ਆਦਿ ਹਾਜ਼ਿਰ ਸਨ।

Author: Malout Live

Back to top button