District NewsMalout NewsPunjab

ACSVC ਕਲੱਬ ਦਾ ਸਲਾਂਘਾਯੋਗ ਉਪਰਾਲਾ ਨਾਲ ਹੀ ਕੀਤੀ ਲੋਕਾਂ ਨੂੰ ਅਪੀਲ

ਮਲੋਟ:- ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਮਲੋਟ ਦੀ ਅਗਵਾਈ ਹੇਠ ਜ਼ਿਲ੍ਹਾ ਮੁਕਤਸਰ ਦੇ ਗੀਤ ਕੁਮਾਰ ਸੇਠੀ (ਵਾਈਸ ਪ੍ਰਧਾਨ), ਅੰਕੁਰ ਗਿਰਧਰ (ਸੈਕਟਰੀ) ਦੀ ਸਮੁੱਚੀ ਟੀਮ ਨਾਲ ਮਿਲ ਕੇ ਮਲੋਟ ਅਤੇ ਮਲੋਟ ਦੇ ਨਾਲ ਲੱਗਦੇ ਪਿੰਡਾਂ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਜਿਵੇਂ ਰਾਤ ਨੂੰ ਕੰਮ ਕਰਨ ਵਾਲੇ, ਰਿਕਸ਼ਾ ਚਾਲਕ,

ਸੜਕਾਂ ਤੇ ਸੋਣ ਵਾਲੇ, ਝੁੱਗੀਆਂ ਝੌਂਪੜੀਆਂ ਵਾਲੇ ਲੋਕਾਂ ਨੂੰ ਠੰਡ ਅਤੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਰਾਤ ਨੂੰ ਉਹਨਾਂ ਕੋਲ ਜਾ ਕੇ ਗਰਮ ਲੋਈਆ ਵੰਡੀਆਂ ਗਈਆ। ਇਸ ਦੌਰਾਨ ਕਲੱਬ ਮੈਂਬਰਾਂ ਵੱਲੋ ਅਪੀਲ ਕੀਤੀ ਗਈ ਕਿ ਅਗਰ ਕੋਈ ਵੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਮੋ. 75290-57947, 79737-24264 ਨੰਬਰਾਂ ਤੇ ਸੰਪਰਕ ਕਰ ਸਕਦਾ ਹੈ।

Leave a Reply

Your email address will not be published. Required fields are marked *

Back to top button