District NewsMalout News

ਪੰਜਾਬ ਸੁਬਾਰਡੀਨੇਟ ਸਰਵਸਿਸ ਫੈਡਰੇਸ਼ਨ 1680 ਦੇ ਪ੍ਰੋਗਰਾਮ ਅਨੁਸਾਰ ਮੁਕਤਸਰ ਵਿਖੇ ਹੋਈ ਮੀਟਿੰਗ

ਮਲੋਟ: 2 ਅਕਤੂਬਰ ਨੂੰ ਮੋਗਾ ਵਿਖੇ ਹੋਈ ਸੂਬਾ ਕਮੇਟੀ ਦੀ ਚੋਣ ਤੋਂ ਬਾਅਦ ਸਰਬਸੰਮਤੀ ਨਾਲ ਚਰਨ ਸਿੰਘ ਸਰਾਭਾ ਸਰਪ੍ਰਸਤ, ਰਣਬੀਰ ਸਿੰਘ ਢਿੱਲੋਂ ਸੂਬਾ ਚੇਅਰਮੈਨ, ਦਰਸ਼ਨ ਸਿੰਘ ਲੁਬਾਣਾ ਸੂਬਾ ਵਾਇਸ ਚੇਅਰਮੈਨ, ਰਣਜੀਤ ਸਿੰਘ ਰਾਣਵਾ ਪੰਜਾਬ ਪ੍ਰਧਾਨ, ਸੁਰਿੰਦਰ ਕੁਮਾਰ ਪੁਆਰੀ ਸੂਬਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਮੰਗਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ, ਪ੍ਰਭਜੋਤ ਸਿੰਘ ਉੱਪਲ ਸੂਬਾ ਪ੍ਰੈੱਸ ਸਕੱਤਰ ਦੀ ਅਗਵਾਈ ਵਿੱਚ ਲਏ ਫੈਸਲਿਆਂ ਅਨੁਸਾਰ 17 ਤੋਂ 21 ਅਕਤੂਬਰ ਤੱਕ ਮਨਾਏ ਜਾ ਰਹੇ ਰੋਸ ਹਫ਼ਤੇ ਸੰਬੰਧੀ ਸ਼੍ਰੀ ਮੁਕਤਸਰ ਸਾਹਿਬ ਵਿਖੇ 20 ਅਕਤੂਬਰ ਨੂੰ ਪ੍ਰੋਗਰਾਮ ਕੀਤਾ ਜਾਵੇਗਾ। ਜਿਸਦੀ ਰੂਪ ਰੇਖਾ ਤਿਆਰ ਕਰਨ ਲਈ ਅੰਗਰੇਜ਼ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਨਹਿਰ ਕਾਲੋਨੀ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੁਖਜੀਤ ਸਿੰਘ ਆਲਮਵਾਲਾ ਸੂਬਾ ਮੀਤ ਸਕੱਤਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੀਟਿੰਗ ਕਾਰਵਾਈ ਦੀ ਹਰਭਗਵਾਨ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਸ਼ੁਰੂਆਤ ਕਰਦਿਆਂ ਹਾਜ਼ਿਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਸਵੇਰੇ 10 ਵਜੇ ਨਹਿਰ ਕਾਲੋਨੀ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਵੱਖ-ਵੱਖ ਵਿਭਾਗਾਂ ਤੇ ਜੱਥੇਬੰਦੀਆਂ ਦੇ ਅਹੁਦੇਦਾਰ ਆਪਣੇ ਸਾਥੀਆਂ ਸਮੇਤ ਆਪਣੇ ਬੈਨਰ ਲੈ ਕੇ ਸ਼ਾਮਲ ਹੋਣ।

ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਅਸੀਂ ਆਪਣੇ ਹੱਕਾਂ ਲਈ ਜਾਗਰੂਕ ਨਹੀਂ ਹੁੰਦੇ ਉਦੋਂ ਤੱਕ ਮੁਲਾਜ਼ਮਾਂ ਦੇ ਹੱਕਾਂ ਤੇ ਇਸ ਤਰ੍ਹਾਂ ਹੀ ਕੱਟ ਲਗਦੇ ਰਹਿਣਗੇ। ਇਸ ਲਈ ਸਾਨੂੰ ਏਕੇ ਦਾ ਸਬੂਤ ਦਿੰਦੇ ਹੋਏ ਫੈਡਰੇਸ਼ਨ ਦੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਰੇਵਤ ਸਿੰਘ ਜ਼ਿਲ੍ਹਾ ਕੈਸ਼ੀਅਰ, ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮ.ਪ.ਹੈਲਥ.ਮੇਲ, ਜਗਸੀਰ ਸਿੰਘ ਜ਼ਿਲ੍ਹਾ ਪ੍ਰਧਾਨ ਮ.ਪ.ਹੈਲਥ.ਇੰਮ.ਯੂਨੀਅਨ ਮੇਲ/ਫੀਮੇਲ, ਭਗਵਾਨ ਦਾਸ ਸੂਬਾ ਮੀਤ ਪ੍ਰਧਾਨ ਸਿਹਤ ਵਿਭਾਗ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮ.ਪ.ਹੈਲਥ.ਇੰਮ.ਯੂਨੀਅਨ ਮੇਲ/ਫੀਮੇਲ ਬਲਾਕ ਆਲਮਵਾਲਾ, ਹਰਮਿੰਦਰ ਸਿੰਘ ਆਲਮਵਾਲਾ ਬਲਾਕ ਆਗੂ ਸਿਹਤ ਵਿਭਾਗ, ਲਖਵਿੰਦਰ ਸਿੰਘ ਪੱਪੀ ਨਹਿਰੀ ਵਿਭਾਗ ਜ਼ਿਲ੍ਹਾ ਸੀ.ਮੀਤ ਪ੍ਰਧਾਨ, ਦਰਸ਼ਨ ਸਿੰਘ, ਸੁਖਦੇਵ ਸਿੰਘ, ਸੁਰਿੰਦਰ ਕੁਮਾਰ, ਰਾਮ ਕੁਮਾਰ, ਬੀਰ ਪਾਡੇ(ਸਾਰੇ ਰਾਜਸਥਾਨ ਫੀਡਰ) ,ਕੇਵਲ ਸਿੰਘ ਸਿਹਤ ਵਿਭਾਗ, ਮਲਕੀਤ ਸਿੰਘ ਰੋਡਵੇਜ਼ ਵਿਭਾਗ, ਨਿਰਮਲ ਸਿੰਘ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਰਣਜੀਤ ਰਾਮ, ਸੁਰੇਸ਼ ਕੁਮਾਰ, ਵਰਿੰਦਰ ਸਿੰਘ, ਚਰਨ ਸਿੰਘ, ਗੁਰਦਾਸ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Author: Malout Live

Leave a Reply

Your email address will not be published. Required fields are marked *

Back to top button