ਵਿਨੋਦ ਬਾਗੜੀ (ਲਾਡੀ ਮਲੋਟ) ਨੂੰ ਭਾਜਪਾ ਮੰਡਲ ਮਲੋਟ ਦਾ ਮੀਡੀਆ ਇੰਚਾਰਜ ਕੀਤਾ ਨਿਯੁਕਤ- ਸੁਸ਼ੀਲ ਕੁਮਾਰ ਜਲਹੋਤਰਾ

ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ, ਗਤੀਵਿਧੀਆਂ ਅਤੇ ਲੋਕ-ਹਿੱਤ ਨਾਲ ਸੰਬੰਧਿਤ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਵਿਨੋਦ ਬਾਗੜੀ (ਲਾਡੀ ਮਲੋਟ) ਨੂੰ ਭਾਜਪਾ ਮੰਡਲ ਮਲੋਟ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।

ਮਲੋਟ : ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ, ਗਤੀਵਿਧੀਆਂ ਅਤੇ ਲੋਕ-ਹਿੱਤ ਨਾਲ ਸੰਬੰਧਿਤ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਵਿਨੋਦ ਬਾਗੜੀ (ਲਾਡੀ ਮਲੋਟ) ਨੂੰ ਭਾਜਪਾ ਮੰਡਲ ਮਲੋਟ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ। ਇਹ ਨਵੀਂ ਜ਼ਿੰਮੇਵਾਰੀ ਮੰਡਲ ਪ੍ਰਧਾਨ ਮਲੋਟ ਸ਼੍ਰੀ ਸੁਸ਼ੀਲ ਕੁਮਾਰ ਜਲਹੋਤਰਾ ਦੀ ਅਗਵਾਈ ਹੇਠ ਸੌਂਪੀ ਗਈ। ਇਸ ਮੌਕੇ ਨਵੀਂ ਜ਼ਿੰਮੇਵਾਰੀ ਸੌਂਪਣ ਉਪਰੰਤ ਵਿਨੋਦ ਬਾਗੜੀ (ਲਾਡੀ ਮਲੋਟ) ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸ. ਪਰਮਿੰਦਰ ਪਾਸ਼ਾ ਬੱਲਮਗੜ੍ਹ, ਸ਼੍ਰੀ ਰਵਿੰਦਰ ਗੁਪਤਾ ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ, ਸ਼੍ਰੀ ਸੁਰਿੰਦਰ ਤਰਮਾਣਾ ਅਤੇ ਸ਼੍ਰੀ ਧਰਮਚੰਦ ਰਾਜੋਰੀਆ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਵਿਨੋਦ ਬਾਗੜੀ (ਲਾਡੀ ਮਲੋਟ) ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਪਾਰਟੀ ਆਗੂਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਨੋਦ ਬਾਗੜੀ (ਲਾਡੀ ਮਲੋਟ) ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਮਿਹਨਤ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਭਾਜਪਾ ਦੀਆਂ ਨੀਤੀਆਂ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਨਵੀਂ ਜ਼ਿੰਮੇਵਾਰੀ ਮਿਲਣ ਤੇ ਵਿਨੋਦ ਬਾਗੜੀ (ਲਾਡੀ ਮਲੋਟ) ਨੇ ਪਾਰਟੀ ਦੇ ਸੀਨੀਅਰ ਆਗੂਆਂ, ਲੀਡਰਸ਼ਿਪ ਅਤੇ ਸਮੁੱਚੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣ ਲਈ ਹਰ ਸੰਭਵ ਯਤਨ ਕਰਨਗੇ।

Author : Malout Live