ਗਿੱਦੜਬਾਹਾ ‘ਚ ਚੋਣਾਂ ਦੌਰਾਨ ਗਰਮਾਇਆ ਮਾਹੌਲ, AAP ਅਤੇ ਅਕਾਲੀ ਵਰਕਰਾਂ ‘ਚ ਹੋਈ ਲੜਾਈ
ਬੀਤੇ ਦਿਨ ਨਗਰ ਕੌਂਸਲ ਚੋਣਾਂ ਦੌਰਾਨ ਗਿੱਦੜਬਾਹਾ ਵਿੱਚ ਮਾਹੌਲ ਇਨਾਂ ਗਰਮ ਹੋ ਗਿਆ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਰਕਰਾਂ ਵਿੱਚ ਹੱਥੋਪਾਈ ਹੋ ਗਈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਕਾਲੀ ਵਰਕਰ ਚੋਣ ਬੂਥ ਵਿੱਚੋਂ ਭਜਦੇ ਨਜਰ ਆ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਉਨ੍ਹਾਂ ਨੂੰ ਮਗਰੋਂ ਕੁੱਟਦੇ ਨਜਰ ਆ ਰਹੇ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨ ਨਗਰ ਕੌਂਸਲ ਚੋਣਾਂ ਦੌਰਾਨ ਗਿੱਦੜਬਾਹਾ ਵਿੱਚ ਮਾਹੌਲ ਇਨਾਂ ਗਰਮ ਹੋ ਗਿਆ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਰਕਰਾਂ ਵਿੱਚ ਹੱਥੋਪਾਈ ਹੋ ਗਈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਕਾਲੀ ਵਰਕਰ ਚੋਣ ਬੂਥ ਵਿੱਚੋਂ ਭਜਦੇ ਨਜਰ ਆ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਉਨ੍ਹਾਂ ਨੂੰ ਮਗਰੋਂ ਕੁੱਟਦੇ ਨਜਰ ਆ ਰਹੇ ਹਨ। ਇਸ ਤੋਂ ਬਾਅਦ ਗੱਲ਼ਬਾਤ ਦੌਰਾਨ ਅਕਾਲੀ ਦਲ ਵਰਕਰਾਂ ਦਾ ਕਹਿਣਾ ਸੀ ਕਿ ਉਹ ਬੂਥ ਕੈਪਚਰਿੰਗ ਦੇ ਸ਼ੱਕ ਨਾਲ ਚੋਣ ਬੂਥ ਅੰਦਰ ਗਏ ਸਨ, ਜਿਸ ਤੋਂ ਬਾਅਦ ਉਹ ਬਾਹਰ ਜਾ ਰਹੇ ਸਨ ਤਾਂ ਆਪ ਵਰਕਰਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ।
ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਿੰਪੀ ਢਿੱਲੋਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵੋਟਿੰਗ ਬਿਲਕੁੱਲ ਅਮਨ ਅਤੇ ਸ਼ਾਂਤੀ ਨਾਲ ਚੱਲ ਰਹੀ ਸੀ, ਪਰ ਬਾਹਰੋਂ ਅਕਾਲੀ ਦਲ ਦੇ ਵਰਕਰ ਬੂਥ ਦੇ ਅੰਦਰ ਦਾਖਲ ਹੋ ਗਏ ਜੋ ਕਿ ਗਿੱਦੜਬਾਹਾ ਤੋਂ ਬਾਹਰ ਦੇ ਸਨ ਅਤੇ ਉਨ੍ਹਾਂ ਨੂੰ ਅੰਦਰ ਆਉਣ ਦਾ ਹੱਕ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨਾ ਸਾਰਿਆਂ ਨੂੰ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਇਨ੍ਹਾਂ ਦਾ ਆਪਸ ਵਿੱਚ ਤਕਰਾਰ ਹੋ ਗਈ।
Author : Malout Live



