ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਨੇ ਚੱਕੀ ਦੀ ਛੱਤ ਡਿੱਗਣ ਕਾਰਨ ਹੋਏ ਨੁਕਸਾਨ ਦੀ ਸਹਾਇਤਾ ਕਰਨ ਦਾ ਦਵਾਇਆ ਵਿਸ਼ਵਾਸ
ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਵਾਰਡ ਨੰਬਰ 6 ਮਲੋਟ ਵਿੱਚ ਇੱਕ ਆਟਾ ਚੱਕੀ ਤੇ ਪਹੁੰਚੇ। ਪਿਛਲੇ ਦਿਨੀ ਬਾਰਿਸ਼ ਦੇ ਕਾਰਨ ਜੋ ਆਟੇ ਚੱਕੀ ਦੀ ਛੱਤ ਡਿੱਗ ਗਈ ਸੀ, ਉਸ ਦਾ ਜਾਇਜਾ ਲਿਆ।
ਮਲੋਟ : ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਵਾਰਡ ਨੰਬਰ 6 ਮਲੋਟ ਵਿੱਚ ਇੱਕ ਆਟਾ ਚੱਕੀ ਤੇ ਪਹੁੰਚੇ। ਇਸ ਆਟੇ ਚੱਕੀ ਦੀ ਛੱਤ ਪਿਛਲੇ ਦਿਨੀ ਬਾਰਿਸ਼ ਦੇ ਕਾਰਨ ਡਿੱਗ ਗਈ, ਜਦੋਂ ਚੱਕੀ ਦੇ ਮਾਲਿਕ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉਹਨਾਂ ਨੂੰ ਮਿਲ ਕੇ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਬਣਦੀ ਸਹਾਇਤਾ ਕਰਵਾਈ ਜਾਵੇਗੀ।
ਉਨ੍ਹਾਂ ਦੀ ਅਪੀਲ ਕੇਂਦਰੀ ਮੰਤਰੀ ਸ਼੍ਰੀ ਰਾਮਦਾਸ ਅੱਠਵਲੇ ਤੱਕ ਪਹੁੰਚਾਈ ਜਾਵੇਗੀ ਤੇ ਜਲਦ ਤੋਂ ਜਲਦ ਉਹਨਾਂ ਦੀ ਮੱਦਦ ਕੀਤੀ ਜਾਵੇਗੀ। ਇਸ ਮੌਕੇ ਕਸ਼ਮੀਰ ਸਿੰਘ ਪ੍ਰਧਾਨ ਲੰਬੀ ਬਲਾਕ, ਮੀਡੀਆ ਇੰਚਾਰਜ ਬਲਵਿੰਦਰ ਸਿੰਘ, ਬਖਤੌਰ ਸਿੰਘ ਪ੍ਰਧਾਨ ਵਪਾਰ ਮੰਡਲ ਮਲੋਟ, ਜਸਬੀਰ ਸਿੰਘ ਗਿੱਲ ਆਦਿ ਹਾਜ਼ਿਰ ਸਨ।
Author : Malout Live