ਮਲੋਟ ਵਿੱਚ ਲੇਬਰ ਚੌਂਕ ਦੀ ਮੁੜ ਉਸਾਰੀ ਦਾ ਕੰਮ ਹੋਇਆ ਸ਼ੁਰੂ
ਮਲੋਟ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਗਰਗ ਨੇ ਮਲੋਟ ਲਾਈਵ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੋਟ ਵਿੱਚ ਲੇਬਰ ਚੌਂਕ ਦੀ ਦੁਬਾਰਾ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਨਾਲ ਮਜਦੂਰਾਂ ਵਿੱਚ ਕਾਫੀ ਰਾਹਤ ਪਾਈ ਗਈ।
ਮਲੋਟ : ਮਲੋਟ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਗਰਗ ਨੇ ਮਲੋਟ ਲਾਈਵ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਮਲੋਟ ਵਿੱਚ ਇਕ ਭਿਆਨਕ ਹਾਦਸੇ ਦੌਰਾਨ ਲੇਬਰ ਚੌਂਕ ਪੂਰੀ ਤਰਾਂ ਨਾਲ ਤਬਾਹ ਹੋ ਗਿਆ ਸੀ, ਜਿਸ ਨਾਲ ਮਜਦੂਰਾਂ ਨੂੰ ਬੈਠਣ ਲਈ ਬਹੁਤ ਮੁਸ਼ਕਿਲ ਆ ਰਹੀ ਸੀ। ਪਰ ਹੁਣ ਲੇਬਰ ਚੌਂਕ ਦੀ ਦੁਬਾਰਾ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ,
ਜਿਸ ਨਾਲ ਮਜਦੂਰਾਂ ਵਿੱਚ ਕਾਫੀ ਰਾਹਤ ਪਾਈ ਗਈ ਕਿਉਂਕਿ ਇਸ ਭਿਆਨਕ ਗਰਮੀ ਦੇ ਚਲਦਿਆਂ ਮਜਦੂਰਾਂ ਲਈ ਬੈਠਣ ਜਾਂ ਅਰਾਮ ਕਰਨ ਵਿੱਚ ਬਹੁਤ ਮੁਸ਼ਕਿਲ ਆ ਰਹੀ ਸੀ।
Author : Malout Live



