ਜੀ.ਐਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਨੇ ਜ਼ਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਵਿੱਚ ਜਿੱਤੇ 2 ਗੋਲਡ ਮੈਡਲ

ਜਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਗੇਮ ਕਰਵਾਈ ਗਈ। ਮਲੋਟ ਜੋਨ ਦੇ ਜੀ.ਐਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਦੇ 2 ਖਿਡਾਰੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ 17 ‘ਚ ਸੁਮਨਪ੍ਰੀਤ ਸਿੰਘ ਅਤੇ ਅੰਡਰ 19 ਚੋ ਨਮਨ ਕੁਮਾਰ ਨੇ ਗੋਲਡ ਮੈਡਲ ਜਿੱਤਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਗੇਮ ਕਰਵਾਈ ਗਈ। ਜਿਸ ਵਿੱਚ ਜਿਲ੍ਹਾ ਮੁਕਤਸਰ ਦੇ ਵੱਖ-ਵੱਖ ਜੋਨਾ ਨੇ ਭਾਗ ਲਿਆ ਅਤੇ ਮਲੋਟ ਜੋਨ ਦੇ ਜੀ.ਐਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਦੇ 2 ਖਿਡਾਰੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ 17 ‘ਚ ਸੁਮਨਪ੍ਰੀਤ ਸਿੰਘ ਅਤੇ ਅੰਡਰ 19 ਚੋ ਨਮਨ ਕੁਮਾਰ ਨੇ ਗੋਲਡ ਮੈਡਲ ਜਿੱਤਿਆ।

ਇਸ ਦੌਰਾਨ ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ਤੇ ਟੀਮ ਦੇ ਸਕੂਲ ਪਹੁੰਚਣ ਤੇ ਚੇਅਰਮੈਨ ਸ. ਅਨੂਪ ਸਿੰਘ ਸਿੱਧੂ, ਮੈਡਮ ਤਰੁਣਾ ਸ਼ਰਮਾ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਵਧਾਈ ਦਿੱਤੀ।

Author : Malout Live