ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਨਾਇਆ ਗਿਆ ਵਣ ਮਹਾਂਉਤਸਵ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਦੇ ਮਲੋਟ ਬਲਾਕ ਅਧੀਨ ਪੈਂਦੇ ਔਲਖ ਪਿੰਡ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਕਰਮਜੀਤ ਸ਼ਰਮਾ ਨੇ ਕੀਤੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਦੇ ਮਲੋਟ ਬਲਾਕ ਅਧੀਨ ਪੈਂਦੇ ਔਲਖ ਪਿੰਡ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਕਰਮਜੀਤ ਸ਼ਰਮਾ ਨੇ ਕੀਤੀ। ਉਨ੍ਹਾਂ ਕਿਸਾਨਾਂ ਨੂੰ ਤੰਦਰੁਸਤ ਵਾਤਾਵਰਨ ਸੰਬੰਧੀ ਜਾਗਰੂਕ ਕੀਤਾ। ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਸਮਾਰੋਹ ਦੌਰਾਨ ਝੋਨੇ ਅਤੇ ਨਰਮੇ ਦੀਆਂ ਉਤਪਾਦਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਝੋਨੇ ਦੇ ਮਧਰੇ ਬੂਟਿਆਂ ਸੰਬੰਧੀ ਸਮੱਸਿਆ ਦੇ ਨਿਰੀਖਣ ਅਤੇ ਪ੍ਰਬੰਧਣ ਸੰਬੰਧੀ ਵਿਸਥਾਰ ਵਿੱਚ ਚਰਚਾ ਕੀਤੀ। ਨਾਲ ਹੀ ਫ਼ਲਦਾਰ ਬੂਟਿਆਂ ਦੀ ਮਹੱਤਤਾ, ਖੇਤਰ ਅਨੁਸਾਰ ਫਲਦਾਰ ਰੁੱਖਾਂ ਦੀ ਚੋਣ ਅਤੇ ਬੂਟਿਆਂ ਨੂੰ ਲਾਉਣ ਦੀਆਂ ਤਕਨੀਕਾਂ ਬਾਰੇ ਵੀ ਦੱਸਿਆ ਅਤੇ ਚੰਗੇ ਵਾਤਾਵਰਨ ਅਤੇ ਵਧੇਰੇ ਖੇਤੀ ਉਤਪਾਦਨ ਵਿਚਕਾਰ ਦੇ ਸੰਬੰਧ ਬਾਰੇ ਗੱਲ ਕੀਤੀ। ਇਸ ਵਣ ਮਹਾਂਉਤਸਵ ਵਿੱਚ 70 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਾਰੇ ਕਿਸਾਨਾਂ ਨੂੰ ਤੂਤ, ਟਾਹਲੀ, ਨਿੰਮ, ਜਾਮੁਨ, ਡੇਕ, ਬੋਤਲ ਬੁਰਸ਼ ਆਦਿ ਦੇ ਬੂਟੇ ਵੰਡੇ ਗਏ।

Author : Malout Live