ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ 16 ਅਪ੍ਰੈਲ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੇਵਾ ਕੇਂਦਰ ਦੇ ਉੱਪਰ ਡੀ.ਸੀ ਦਫਤਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ 16 ਅਪ੍ਰੈਲ ਦਿਨ ਬੁੱਧਵਾਰ ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੇਵਾ ਕੇਂਦਰ ਦੇ ਉੱਪਰ ਡੀ.ਸੀ ਦਫਤਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ 16 ਅਪ੍ਰੈਲ ਦਿਨ ਬੁੱਧਵਾਰ ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ Bharat Financial Inclusion Ltd. ਕੰਪਨੀ ਵਿੱਚ 100 ਫੀਲਡ ਐਸੀੲਟੈਂਟ, ਯੋਗਤਾ ਦੱਸਵੀਂ ਜਾਂ 12ਵੀਂ ਪਾਸ, Driving Licence, ਤਨਖਾਹ
13775 + Incentives ਅਤੇ Fuel Expenses, ਉਮਰ 18 ਤੋਂ 32 ਸਾਲ, ਕੇਵਲ ਪੁਰਸ਼ ਭਾਗ ਲੈ ਸਕਦੇ ਹਨ। ਭਾਗ ਲੈਣ ਸਮੇਂ ਪ੍ਰਾਰਥੀਆਂ ਕੋਲ ਆਪਣਾ Resume, ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ਸਮੇਤ ਫੋਟੋ ਕਾਪੀਆਂ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਹੈੱਲਪਲਾਈਨ ਨੰਬਰ 98885-62317, 01633-262317, 97292-10975, 98727-45187 ਨੰਬਰ ਤੇ ਸੰਪਰਕ ਕਰੋ।
Author : Malout Live