ਪੱਤਰਕਾਰ ਸੂਰਜ ਭਾਨ ਨਾਲ ਐਸ.ਐਚ.ਓ. ਵਲੋਂ ਕੀਤੇ ਗਏ ਮਾੜੇ ਵਤੀਰੇ ਦੇ ਵਿਰੋਧ ’ਚ ਪੁਲਿਸ ਦੀਆਂ ਖ਼ਬਰਾਂ ਦਾ ਜ਼ਿਲ੍ਹਾ ਪੱਧਰ ’ਤੇ ਬਾਈਕਾਟ ਰੱਖਣ ਦਾ ਫ਼ੈਸਲਾ

ਪੱਤਰਕਾਰ ਸੂਰਜ ਭਾਨ ਦੇ ਨਾਲ SHO ਗਿੱਦੜਬਾਹਾ ਵੱਲੋਂ ਕੀਤੇ ਮਾੜੇ ਵਤੀਰੇ ਅਤੇ ਉਨ੍ਹਾਂ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦੇ ਵਿਰੋਧ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਗਿੱਦੜਬਾਹਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਮਲੋਟ, ਸ਼੍ਰੀ ਮੁਕਤਸਰ ਸਾਹਿਬ, ਦੋਦਾ, ਬਠਿੰਡਾ ਸਮੇਤ ਵੱਖ/ਵੱਖ ਥਾਵਾਂ ਤੋਂ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੱਤਰਕਾਰ ਸੂਰਜ ਭਾਨ ਦੇ ਨਾਲ SHO ਗਿੱਦੜਬਾਹਾ ਵੱਲੋਂ ਕੀਤੇ ਮਾੜੇ ਵਤੀਰੇ ਅਤੇ ਉਨ੍ਹਾਂ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦੇ ਵਿਰੋਧ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਗਿੱਦੜਬਾਹਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਈ। ਇਸ ਮੀਟਿੰਗ ਵਿੱਚ ਮਲੋਟ, ਸ਼੍ਰੀ ਮੁਕਤਸਰ ਸਾਹਿਬ, ਦੋਦਾ, ਬਠਿੰਡਾ ਸਮੇਤ ਵੱਖ/ਵੱਖ ਥਾਵਾਂ ਤੋਂ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਵੱਲੋਂ ਵੀ ਪੂਰਨ ਤੌਰ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੀਟਿੰਗ ਦੌਰਾਨ ਗਿੱਦੜਬਾਹਾ ਦੇ ਡੀ.ਐੱਸ.ਪੀ ਜਤਿੰਦਰ ਸਿੰਘ ਨੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਣ ਉਪਰੰਤ ਇਸ ਮਾਮਲੇ ਨੂੰ ਸੁਲਝਾਉਣ ਲਈ ਵਿਸ਼ਵਾਸ ਦਵਾਉਂਦੇ ਹੋਏ ਪੱਤਰਕਾਰਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ ਗਿਆ। ਇਸ ਉਪਰੰਤ ਪੱਤਰਕਾਰ ਭਾਈਚਾਰੇ ਨੇ ਮਸਲਾ ਨਾ ਸੁਲਝਣ ਤੇ ਵੀਰਵਾਰ ਨੂੰ ਦੁਬਾਰਾ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ, ਜਿਸ ਵਿੱਚ ਵੱਖ-ਵੱਖ ਪੱਤਰਕਾਰ ਜੱਥੇਬੰਦੀਆਂ ਨਾਲ ਵਿਚਾਰ/ਵਟਾਂਦਰਾ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜਦੋਂ ਤੱਕ SHO ਗਿੱਦੜਬਾਹਾ ਵੱਲੋਂ ਪੱਤਰਕਾਰ ਸੂਰਜ ਭਾਨ ਤੋਂ ਮਾੜੇ  ਵਤੀਰੇ ਸੰਬੰਧੀ ਗ਼ਲਤੀ ਨਹੀਂ ਮੰਨੀ ਜਾਂਦੀ ਅਤੇ ਕਾਨੂੰਨੀ ਨੋਟਿਸ ਵਾਪਿਸ ਨਹੀਂ ਲਿਆ ਜਾਂਦਾ, ਉਦੋਂ ਤੱਕ ਪੁਲਸ ਦੀਆਂ ਖ਼ਬਰਾਂ ਦਾ ਜ਼ਿਲ੍ਹਾ ਪੱਧਰ ਤੇ ਬਾਈਕਾਟ ਜਾਰੀ ਰਹੇਗਾ। ਇਸ ਦੇ ਨਾਲ ਹੀ ਪੱਤਰਕਾਰਾਂ ਨੇ ਪੁਲਸ ਨੂੰ ਕਿਸੇ ਵੀ ਤਰ੍ਹਾਂ ਦਾ ਮੀਡੀਆ ਸਹਿਯੋਗ ਨਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਪੁਲਿਸ ਦੇ ਇਸ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਪੱਤਰਕਾਰਾਂ ਨਾਲ ਸਨਮਾਨਜਨਕ ਵਤੀਰਾ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਮਲੋਟ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪ੍ਰੈੱਸ ਕਲੱਬ ਦੋਦਾ, ਵਰਕਿੰਗ ਜਰਨਲਿਸਟ ਸ਼੍ਰੀ ਮੁਕਤਸਰ ਸਾਹਿਬ, ਮਲੋਟ, ਮੁਕਤਸਰ/ਮਲੋਟ ਇਲੈਕਟ੍ਰੋਨਿਕਸ ਯੂਨੀਅਨ ਅਤੇ ਪੱਤਰਕਾਰ ਭਾਈਚਾਰਾ ਲੰਬੀ ਸਮੇਤ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਹਾਜ਼ਿਰ ਸਨ।

Author : Malout Live