UPI ਯੂਜ਼ਰਾਂ ਲਈ ਵੱਡੀ ਖ਼ਬਰ! ₹2,000 ਤੋਂ ਵੱਧ ਦੇ ਭੁਗਤਾਨ 'ਤੇ ਲੱਗੇਗਾ MDR ਚਾਰਜ
ਕੇਂਦਰ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ (DFS) ਅਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਲੈਣ-ਦੇਣ ਲਈ ਨਵਾਂ ਚਾਰਜਿੰਗ ਫਰੇਮਵਰਕ ਪੇਸ਼ ਕੀਤਾ ਹੈ, ਜੋ 15 ਅਕਤੂਬਰ 2026 ਤੋਂ ਲਾਗੂ ਹੋਵੇਗਾ। ਇਸ ਤਹਿਤ ₹2,000 ਤੋਂ ਵੱਧ ਦੇ ਜ਼ਿਆਦਾਤਰ UPI ਵਪਾਰੀ ਭੁਗਤਾਨਾਂ ’ਤੇ 0.4 ਫੀਸਦੀ MDR ਲਾਗੂ ਹੋਵੇਗਾ, ਜਦਕਿ ₹75,000 ਤੋਂ ਵੱਧ ਦੇ ਲੈਣ-ਦੇਣ ਲਈ ਵੱਧ ਤੋਂ ਵੱਧ ਚਾਰਜ ₹300 ਪ੍ਰਤੀ ਟ੍ਰਾਂਜੈਕਸ਼ਨ ਰਹੇਗਾ।
ਮਲੋਟ (ਪੰਜਾਬ) : ਕੇਂਦਰ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ (DFS) ਅਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਲੈਣ-ਦੇਣ ਲਈ ਨਵਾਂ ਚਾਰਜਿੰਗ ਫਰੇਮਵਰਕ ਪੇਸ਼ ਕੀਤਾ ਹੈ, ਜੋ 15 ਅਕਤੂਬਰ 2026 ਤੋਂ ਲਾਗੂ ਹੋਵੇਗਾ। ਇਸ ਤਹਿਤ ₹2,000 ਤੋਂ ਵੱਧ ਦੇ ਜ਼ਿਆਦਾਤਰ UPI ਵਪਾਰੀ ਭੁਗਤਾਨਾਂ ’ਤੇ 0.4 ਫੀਸਦੀ MDR ਲਾਗੂ ਹੋਵੇਗਾ, ਜਦਕਿ ₹75,000 ਤੋਂ ਵੱਧ ਦੇ ਲੈਣ-ਦੇਣ ਲਈ ਵੱਧ ਤੋਂ ਵੱਧ ਚਾਰਜ ₹300 ਪ੍ਰਤੀ ਟ੍ਰਾਂਜੈਕਸ਼ਨ ਰਹੇਗਾ। ਹਾਲਾਂਕਿ ਆਮ ਗਾਹਕਾਂ ਲਈ UPI ਭੁਗਤਾਨ ਮੁਫ਼ਤ ਰਹੇਗਾ ਅਤੇ 2,000 ਤੱਕ ਦੇ ਜ਼ਿਆਦਾਤਰ ਲੈਣ-ਦੇਣ ਚਾਰਜ ਤੋਂ ਬਾਹਰ ਰਹਿਣਗੇ। ਛੋਟੇ ਦੁਕਾਨਦਾਰਾਂ ਨੂੰ ਵੀ ਰਾਹਤ ਦਿੱਤੀ ਗਈ ਹੈ। ਮਹੀਨੇ ਵਿੱਚ ₹1 ਲੱਖ ਤੱਕ ਦੇ UPI ਭੁਗਤਾਨ ਪ੍ਰਾਪਤ ਕਰਨ ਵਾਲੇ ਛੋਟੇ ਵਪਾਰੀਆਂ 'ਤੇ ਵਾਧੂ ਚਾਰਜ ਨਹੀਂ ਲੱਗੇਗਾ।
ਰੇਲਵੇ, ਟੈਲੀਕਾਮ, ਬੀਮਾ, ਈਂਧਨ ਅਤੇ ਖੇਤੀਬਾੜੀ ਇਨਪੁਟ ਵਰਗੀਆਂ ਜ਼ਰੂਰੀ ਸੇਵਾਵਾਂ ਲਈ ₹2,000 ਤੋਂ ਵੱਧ ਦੇ ਭੁਗਤਾਨ 'ਤੇ ਸਿਰਫ਼ ₹5 ਫਲੈਟ MDR ਲੱਗੇਗਾ। ਮਿਊਚੁਅਲ ਫੰਡ, ਸਿਕਿਊਰਿਟੀਜ਼, ਸਟਾਕ ਬ੍ਰੋਕਰਾਂ ਅਤੇ ਡੀਲਰਾਂ ਲਈ MDR 0.02 ਫੀਸਦੀ, ਵੱਧ ਤੋਂ ਵੱਧ ₹300, ਤੈਅ ਕੀਤਾ ਗਿਆ ਹੈ। NPCI ਮੁਤਾਬਕ ਲਗਭਗ 95 ਫੀਸਦੀ ਛੋਟੇ UPI ਲੈਣ-ਦੇਣ ਪ੍ਰਭਾਵਿਤ ਨਹੀਂ ਹੋਣਗੇ। UPI ਐਪ ਕੰਪਨੀਆਂ ਨੂੰ ਪਲੇਟਫਾਰਮ ਫੀਸ ਜਾਂ ਲੁਕਵੇਂ ਚਾਰਜ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਗਾਹਕਾਂ ’ਤੇ ਵਾਧੂ ਬੋਝ ਨਾ ਪਵੇ, ਇਸ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ। ਇਸ ਨਵੇਂ ਨਿਯਮ ਦੇ ਆਉਂਦਿਆਂ ਹੀ ਇਸ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ।
Author : Malout Live



