District NewsMalout News

95 ਮਹਿਲਾ ਸਬ-ਇੰਸਪੈਕਟਰ ਹੋਈਆਂ ਪੱਦਉੱਨਤ, ਬਣੀਆ ਇੰਸਪੈਕਟਰ

ਮਲੋਟ( ਸ਼੍ਰੀ ਮੁਕਤਸਰ ਸਾਹਿਬ):-  ਗੋਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ ਪੰਜਾਬ ਵੱਲੋਂ ਵਧੀਆ ਡਿਊਟੀ ਦੀ ਸੇਵਾਵਾਂ ਦੇ ਬਦਲੇ 2015 ਬੈਂਚ ਦੀਆਂ 95 ਮਹਿਲਾ ਸਬ-ਇੰਸਪੈਕਟਰਾਂ ਨੂੰ ਰੈਗੂਲਰ ਇੰਸਪੈਕਟਰ ਵਜੋਂ ਤਰੱਕੀਯਾਬ ਕੀਤਾ। ਇਸੇ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਫਤਰ ਐੱਸ.ਐੱਸ.ਪੀ ਲਿਟੀਗੇਸ਼ਨ ਇੰਚਾਰਜ਼ ਵਜੋਂ ਆਪਣੀ ਡਿਊਟੀ ਨਿਭਾ ਰਹੇ ਐੱਸ.ਆਈ ਲਵਮੀਤ ਕੌਰ ਅਤੇ ਅਡੀਸ਼ਨਲ ਐੱਸ.ਐੱਚ.ਓ ਰਹਿ ਚੁੱਕੇ

ਐੱਸ.ਆਈ ਸੁਨੀਤਾ ਰਾਣੀ ਨੂੰ ਤਰੱਕੀਯਾਬ ਕਰਕੇ ਇੰਸਪੈਕਟਰ ਪੱਦਉੱਨਤ ਕੀਤਾ ਗਿਆ। ਇਸ ਮੌਕੇ ਲਵਮੀਤ ਕੌਰ ਅਤੇ ਸੁਨੀਤਾ ਰਾਣੀ ਨੂੰ ਤਰੱਕੀ ਦੇ ਸਟਾਰ ਸ਼੍ਰੀ ਧਰੂਮਨ ਐੱਚ.ਨਿੰਬਾਲੇ, ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਨੇ ਲਗਾਏ ਅਤੇ ਉਨ੍ਹਾਂ ਦੇ ਨਾਲ ਸ਼੍ਰੀ ਜਗਦੀਸ਼ ਕੁਮਾਰ ਐੱਸ.ਪੀ(ਐੱਚ), ਸ਼੍ਰੀ ਮੋਹਨ ਲਾਲ ਐੱਸ.ਪੀ (ਡੀ) ਅਤੇ ਹੌਲਦਾਰ ਅਜੀਤਪਾਲ ਸਿੰਘ ਰੀਡਰ ਐੱਸ.ਐੱਸ.ਪੀ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button