District NewsMalout News

15 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ-19 ਟੀਕਾਕਰਨ ਲਈ ਰਜਿਸਟ੍ਰੇਸ਼ਨ ਪਹਿਲੀ ਜਨਵਰੀ ਤੋਂ ਸ਼ੁਰੂ: ਡਾ. ਰੰਜੂ ਸਿੰਗਲਾ ਸਿਵਲ ਸਰਜਨ

ਮਲੋਟ:- ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ 3 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ 15 ਤੋਂ 18 ਸਾਲ ਦੀ ਉਮਰ ਵਰਗ ਦੇ ਕੋਰੋਨਾ ਟੀਕਾਕਰਨ ਲਈ 1 ਜਨਵਰੀ ਤੋਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕੋਰੋਨਾ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਰਜਿਸਟ੍ਰੇਸ਼ਨ ਲਈ ਕੋਵਿਨ ਐਪ ਤੇ ਸਕੂਲ ਦੇ ਪਛਾਣ ਪੱਤਰ ਰਾਹੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਉਮਰ ਵਰਗ ਦੇ ਨਾਲ-ਨਾਲ ਹੈਲਥਕੇਅਰ, ਫਰੰਟਲਾਈਨ ਵਰਕਰਾਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਿਤ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ ਦੇਣ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ 15 ਤੋਂ 18 ਸਾਲ ਵਰਗ ਦੇ ਟੀਕਾਕਰਣ ਲਈ ਕੋਵਿਨ ਪੋਰਟਲ ਤੇ ਆਨਲਾਈਨ ਜਾਂ ਟੀਕਾਕਰਣ ਕੇਂਦਰ ਤੇ ਆਫਲਾਈਨ ਦੋਵਾਂ ਤਰ੍ਹਾਂ ਨਾਲ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਹੋਵੇਗੀ। ਕੋਵਿਨ ਪੋਰਟਲ ਤੇ ਰਜਿਸਟ੍ਰੇਸ਼ਨ ਲਈ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਦੀ ਪਹਿਲਾਂ ਤੋਂ ਮੌਜੂਦ ਆਈ.ਡੀ ਲਾਗਇਨ ਕਰ ਸਕਦੇ ਹੋਂ ਜਾਂ ਫਿਰ ਨਵੇਂ ਮੋਬਾਇਲ ਰਾਹੀਂ ਓ.ਟੀ.ਪੀ ਰਾਹੀਂ ਵੀ ਲਾਗਇਨ ਕਰ ਸਕਦੇ ਹਾਂ। ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਲਥਕੇਅਰ ਵਰਕਰ, ਫਰੰਟਲਾਈਨ ਵਰਕਰ ਦੇ ਮੋਬਾਇਲ ਤੇ ਉਹਨਾਂ ਦੀ ਦੂਜੀ ਖੁਰਾਕ ਤੋਂ ਨੌ ਮਹੀਨੇ ਬਾਅਦ ਆਪਣੇ ਆਪ ਸੰਦੇਸ਼ ਆ ਜਾਵੇਗਾ। ਜਦਕਿ 60 ਸਾਲ ਤੋਂ ਵੱਧ ਗੰਭੀਰ ਬਿਮਾਰੀਆਂ ਵਾਲੇ ਬਜ਼ੁਰਗਾਂ ਨੂੰ ਆਪਣੀ ਬਿਮਾਰੀ ਲਈ ਡਾਕਟਰ ਤੋਂ ਸਰਟੀਫਿਕੇਟ ਲੈਣਾ ਪਵੇਗਾ। ਇਹ ਟੀਕਾਕਰਣ ਲਈ ਸਾਰੇ ਲਾਭਪਾਤਰੀ ਕੋਵਿਨ ਪੋਰਟਲ ਤੇ ਆਪਣੀ ਪੁਰਾਣੀ ਲਾਗਇਨ ਆਈ.ਡੀ. ਨਾਲ ਟੀਕਾ ਲਗਵਾਉਣ ਲਈ ਪਹਿਲਾਂ ਤੋਂ ਹੀ ਸਮਾਂ ਤੇ ਸਥਾਨ ਬੁੱਕ ਕਰ ਸਕਦੇ ਹਨ। ਇਸ ਬੂਸਟਰ ਖੁਰਾਕ ਲਗਵਾਉਣ ਵਾਲੇ ਵਿਅਕਤੀ ਦੇ ਟੀਕਾਕਰਣ ਸਰਟੀਫਿਕੇਟ ਵਿੱਚ ਇਸ ਖੁਰਾਕ ਦੀ ਵੀ ਐਂਟਰੀ ਹੋਵੇਗੀ। ਉਹਨਾਂ ਕਿਹਾ ਕਿ ਟੀਕਾਕਰਣ ਦੇ ਨਾਲ-ਨਾਲ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੁਆਰਾ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾਵੇ। ਘਰ ਤੋਂ ਬਾਹਰ ਨਿਕਲਣ ਸਮੇਂ ਨੱਕ ਅਤੇ ਮੂੰਹ ਨੂੰ ਢੱਕਦਾ ਮਾਸਕ ਪਹਿਨਿਆ ਜਾਵੇ, ਵਾਰ ਵਾਰ ਹੱਥ ਸਾਬਣ ਅਤੇ ਪਾਣੀ ਨਾਲ ਧੋਏ ਜਾਣ, ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾਵੇ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ ਕੀਤਾ ਜਾਵੇ, ਖੁੱਲੇ ਵਿੱਚ ਨਾ ਥੁੱਕਿਆ ਜਾਵੇ। ਇਸ ਸਮੇਂ ਡਾ.ਕਿਰਨਦੀਪ ਕੌਰ, ਡਾ.ਪ੍ਰਭਜੀਤ ਸਿੰਘ, ਡਾ. ਵਿਕਰਮ, ਸੁਖਮੰਦਰ ਸਿੰਘ, ਵਿਨੋਦ ਖੁਰਾਣਾ, ਭੁਪਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *

Back to top button