ਬਾਲ ਵਿਕਾਸ ਪ੍ਰੋਜੈਕਟ ਅਫਸਰ ਲੰਬੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਪਿੰਡ ਮਹਿਣਾ ਵਿਖੇ ਈ.ਸੀ.ਸੀ ਦੇ ਅੰਤਰਗਤ “ਸਿੱਖਿਆ ਦੇ ਸਿਪਾਹੀ ਦਿਵਸ ਮਨਾਇਆ”

ਮਲੋਟ (: ਈ.ਸੀ.ਸੀ ਦੇ ਅੰਤਰਗਤ "ਸਿੱਖਿਆ ਦੇ ਸਿਪਾਹੀ ਦਿਵਸ ਮਨਾਇਆ" ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਧੀਨ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਲੰਬੀ ਰਣਜੀਤ ਕੌਰ ਦੀ ਯੋਗ ਅਗਵਾਈ ਵਿੱਚ ਪਿੰਡ ਮਹਿਣਾ ਵਿਖੇ ਈ.ਸੀ.ਸੀ ਅਧੀਨ

"ਸਿੱਖਿਆ ਦੇ ਸਿਪਾਹੀ ਦਿਵਸ ਰਾਂਹੀਂ ਬੱਚਿਆ ਅਤੇ ਮਾਪਿਆਂ ਦੇ ਸਹਿਯੋਗ ਨਾਲ ਵੱਖ-ਵੱਖ ਗਤੀਵਿਧੀਆ ਕਰਵਾਈਆ ਗਈਆਂ। ਇਸ ਮੌਕੇ ਸਰਕਲ ਸੁਪਰਵਾਈਜ਼ਰ ਗੁਰਮੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ, ਮਾਪਿਆਂ ਦਾ ਸਵਾਗਤ ਕਰਦੇ ਹੋਏ ਮਾਪਿਆਂ ਨੂੰ ਹਰੇਕ ਗਤੀਵਿਧੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ, ਇਸ ਮੌਕੇ ਆਂਗਨਵਾੜੀ ਵਰਕਰ ‍ਵੀਰਪਾਲ ਕੌਰ ਅਤੇ ਕਵਿਤਾ ਰਾਣੀ ਦਾ ਵਿਸ਼ੇਸ ਯੋਗਦਾਨ ਰਿਹਾ। Author: Malout Live