ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ ਮਹੀਨਾਵਾਰ ਮੀਟਿੰਗ

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ, ਤਹਿਸੀਲ ਸ੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਗੁਰਜੰਟ ਸਿੰਘ ਮਹੰਤ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਅਤੇ ਜਗਸੀਰ ਸਿੰਘ ਸੁਖਨਾ ਸਟੇਟ ਬਾਡੀ ਪੰਜਾਬ ਦੀ ਅਗਵਾਈ ਹੇਠ ਹੋਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ, ਤਹਿਸੀਲ ਸ੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਗੁਰਜੰਟ ਸਿੰਘ ਮਹੰਤ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਅਤੇ ਜਗਸੀਰ ਸਿੰਘ ਸੁਖਨਾ ਸਟੇਟ ਬਾਡੀ ਪੰਜਾਬ ਦੀ ਅਗਵਾਈ ਹੇਠ ਹੋਈ।

ਇਸ ਮੀਟਿੰਗ ਵਿੱਚ ਸਾਰੀ ਯੂਨੀਅਨ ਵੱਲੋਂ ਮਤਾ ਪਾਇਆ ਗਿਆ ਕਿ ਇੱਕ ਮਹੀਨੇ ਦਾ ਮਾਣ ਭੱਤਾ ਹੜ੍ਹ ਪੀੜ੍ਹਿਤਾਂ ਦੇ ਲਈ ਰਾਹਤ ਫੰਡ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ, ਜੇ ਕਿਸੇ ਨੰਬਰਦਾਰ ਨੂੰ ਇਸ ਵਿੱਚ ਇਤਰਾਜ਼ ਹੈ ਉਹ ਅਗਲੀ ਮੀਟਿੰਗ ਵਿੱਚ ਆਪਣਾ ਇਤਰਾਜ਼ ਜਾਹਰਿ ਕਰ ਸਕਦਾ ਹੈ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਰਜਵੰਤ ਸਿੰਘ ਸੰਗਰਾਣਾ, ਚਾਨਣ ਸਿੰਘ ਚੱਕ ਗਾਂਧਾ, ਭੁਪਿੰਦਰ ਸਿੰਘ ਬਾਜਾ ਮਰਾੜ, ਦਰਸ਼ਨ ਸਿੰਘ ਕਿਰਪਾਲ ਕੇ,ਬਲਦੇਵ ਸਿੰਘ ਕੋਟਲੀ ਸੰਘਰ, ਕੁਲਵੰਤ ਸਿੰਘ ਲੁਹਾਰਾ, ਸਵਰਨਜੀਤ ਸਿੰਘ ਬਧਾਈ, ਤੇਜਿੰਦਰ ਸਿੰਘ ਸ਼ੇਰੇਵਾਲਾ, ਵੀਰ ਸਿੰਘ ਗੂੜੀ ਸੰਘਰ ਅਤੇ ਭੁਲੇਰੀਆ ਤੋਂ ਵੀ ਨੰਬਰਦਾਰ ਹਾਜ਼ਿਰ ਸਨ।

Author : Malout Live