District NewsMalout News

Orane international Malout ਵੱਲੋਂ ਲਗਾਇਆ ਜਾ ਰਿਹਾ ਦੋ ਦਿਨਾਂ ਫਰੀ ਸਿਖਲਾਈ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਚੀਫ ਅਤੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਦੀ ਅਗਵਾਈ ਹੇਠ ਸਟੇਟ ਯੂਥ ਵਾਈਸ ਪ੍ਰਧਾਨ ਰਵਨੀਤ ਕੌਰ ਵੱਲੋਂ ਸਮੁੱਚੀ ਟੀਮ ਨਾਲ ਮਿਲ ਕੇ ਲੜਕੀਆਂ ਲਈ ਫਰੀ ਸਮਰ ਕੈਂਪ ਵਿਜ਼ਨ ਐਂਡ ਏਮ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ, ਗਲੀ ਨੰਬਰ 2, ਏਕਤਾ ਨਗਰ, ਮਲੋਟ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਕੈਂਪ ਵਿੱਚ ਮਿਤੀ 08-06-2024 ਅਤੇ 09-06-2024 ਨੂੰ ਸ਼ਾਮ 04:00 ਵਜੇ ਤੋਂ 06:00 ਵਜੇ ਤੱਕ Orane international Malout ਵੱਲੋਂ ਖੁਸ਼ੀ ਮੈਡਮ ਦੇ ਸਹਿਯੋਗ ਨਾਲ ਦੋ ਦਿਨਾਂ ਲਈ ਨੇਲ ਆਰਟ, ਹੇਅਰ ਅਤੇ ਮੇਕ-ਅੱਪ ਦੀ ਫਰੀ ਸਿਖਲਾਈ ਦਿੱਤੀ ਜਾਵੇਗੀ। ਵਧੇਰੀ ਜਾਣਕਾਰੀ ਲਈ ਅਤੇ ਇਸ ਸਮਰ ਕੈਂਪ ਵਿੱਚ ਦਾਖਲਾ ਲੈਣ ਲਈ 9780152107 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live

Back to top button