District NewsMalout News

ਪੰਜਾਬ ‘ਚ ਹੁਣ ਨਹੀਂ ਹੋਵੇਗੀ ਟੈਕਸ ਚੋਰੀ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ

ਮਲੋਟ: ਪੰਜਾਬ ਸਰਕਾਰ ਟੈਕਸ ਚੋਰਾਂ ਉੱਪਰ ਨਕੇਲ ਕੱਸ ਰਹੀ ਹੈ। ਇਸ ਲਈ ਸਰਕਾਰ ਵੱਲੋਂ ਟੈਕਸ ਇੰਟੈਲੀਜੈਂਸ ਵਿੰਗ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੀ ਪਲਾਨਿੰਗ ਹੈ ਕਿ ਟੈਕਸ ਚੋਰੀ ਰੋਕ ਕੇ ਸਰਕਾਰੀ ਖਜ਼ਾਨੇ ਦੀ ਹਾਲਤ ਠੀਕ ਕੀਤੀ ਜਾਵੇ ਤਾਂ ਜੋ ਵਿਕਾਸ ਕਾਰਜ ਤੇਜ ਕੀਤੇ ਜਾ ਸਕਣ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁੰਦੀ ਟੈਕਸ ਚੋਰੀ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਲਈ ਹਰੀ ਝੰਡੀ ਦੇ ਦਿੱਤੀ ਗਈ। ਚੀਮਾ ਨੇ ਕਿਹਾ ਕਿ ਇਸ ਨਾਲ ਟੈਕਸ ਚੋਰੀ ਰੁਕਣ ਤੋਂ ਇਲਾਵਾ ਪੰਜਾਬ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਇਸ ਵਿੰਗ ਦੀ ਅਗਵਾਈ ਵਧੀਕ ਕਮਿਸ਼ਨਰ ਕਰਨਗੇ ਅਤੇ ਇਸ ਵਿੱਚ 1 ਕੇਂਦਰੀ ਯੂਨਿਟ ਤੋਂ ਇਲਾਵਾ 2 ਹੋਰ ਯੂਨਿਟ ਬਣਾਏ ਜਾਣਗੇ।

ਇਸ ਬਿੱਲ ਦਾ ਕੰਮ ਫਰਜ਼ੀ ਬਿੱਲਾਂ ‘ਤੇ ਤਿੱਖੀ ਨਜ਼ਰ ਰੱਖਣਾ ਹੋਵੇਗਾ। ਕੇਂਦਰੀਕ੍ਰਿਤ ਯੂਨਿਟ ਵਿੱਚ 1 ਸੰਯੁਕਤ ਕਮਿਸ਼ਨਰ, 3 ਈ.ਟੀ.ਓ, 6 ਇੰਸਪੈਕਟਰ ਅਤੇ 6 ਮਾਹਿਰ ਸ਼ਾਮਿਲ ਹੋਣਗੇ। ਇਸ ਵਿੰਗ ਵਿੱਚ ਸਾਈਬਰ, ਕਾਨੂੰਨੀ, ਵਪਾਰ ਤੋਂ ਇਲਾਵਾ ਹੋਰ ਮਾਹਿਰ ਸ਼ਾਮਿਲ ਕੀਤੇ ਜਾਣਗੇ। ਇਹ ਵਿੰਗ ਜਾਅਲੀ ਬਿੱਲਾਂ ‘ਤੇ ਤਿੱਖੀ ਨਜ਼ਰ ਰੱਖੇਗਾ। ਸਿਰਫ਼ ਡੇਢ ਮਹੀਨੇ ਵਿੱਚ ਹੀ ਸਰਕਾਰ ਨੂੰ ਡਾਟਾ ਮਾਈਨਿੰਗ ਸਿਸਟਮ ਤੋਂ 107 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸਰਕਾਰ ਨੇ ਇਹ ਅੰਕੜਾ ਦਿੱਤਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਪਿਛਲੇ ਦੋ ਸਾਲਾਂ ਦੌਰਾਨ ਵਿਭਾਗ ਨੂੰ ਸਿਰਫ਼ 600 ਕਰੋੜ ਰੁਪਏ ਦੀ ਹੀ ਕਮਾਈ ਹੋਈ ਸੀ।

Author: Malout Live

Leave a Reply

Your email address will not be published. Required fields are marked *

Back to top button