District NewsMalout News

ਢੋਆ ਢੁਆਈ ਤੇ ਆਉਣ ਵਾਲੀ ਲਾਗਤ ਦੀ ਅਦਾਇਗੀ ਸਿੱਧੇ ਆੜ੍ਹਤੀਆਂ ਦੇ ਬੈਂਕ ਖਾਤੇ ਵਿੱਚ ਕੀਤੀ ਜਾਵੇਗੀ- ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੀਆਂ 103 ਮੰਡੀਆਂ/ਖਰੀਦ ਕੇਂਦਰਾਂ ਵਿੱਚ 8 ਕਿਲੋਮੀਟਰ ਤੱਕ ਦੀ ਦੂਰੀ ਤੱਕ ਦੀ ਕਣਕ ਦੀ ਲਿਫਟਿੰਗ ਦਾ ਕੰਮ ਆੜ੍ਹਤੀਆਂ ਨੂੰ ਦੇ ਦਿੱਤਾ ਗਿਆ ਹੈ। ਰੇਲਵੇ ਸਟੇਸ਼ਨ ਕਵਰਡ ਗੋਦਾਮ ਜਾਂ ਖੁੱਲੇ ਗੋਦਾਮ ਕੁਝ ਵੀ ਹੋ ਸਕਦਾ ਹੈ ਜਿੱਥੇ ਕਿਤੇ ਵੀ ਮੰਡੀ ਤੋਂ ਅੱਠ ਕਿਲੋਮੀਟਰ ਤੱਕ ਤੇ ਘੇਰੇ ਵਿੱਚ ਲਿਫਟਿੰਗ ਕਰਨੀ ਹੈ ਉੱਥੇ ਇਹ ਕੰਮ ਹੁਣ ਆੜ੍ਹਤੀਏ ਕਰਨਗੇ। ਉਹਨਾਂ ਨੇ ਸਪੱਸ਼ਟ ਕੀਤਾ ਕਿ ਇੱਥੋਂ ਜੋ ਲਿਫਟਿੰਗ ਕੀਤੀ ਜਾਵੇਗੀ ਉਸਦੀ ਬਣਦੀ ਰਕਮ ਸਿੱਧੀ ਆੜ੍ਹਤੀਆਂ ਦੇ ਖਾਤੇ ਵਿੱਚ ਜਮਾਂ ਕਰਵਾਈ ਜਾਵੇਗੀ। ਉਹਨਾਂ ਨੇ ਕੁਝ ਲੋਕਾਂ ਵੱਲੋਂ ਇਸ ਸੰਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਿ ਇਹ ਰਕਮ ਆੜ੍ਹਤੀਏ ਨੂੰ ਨਹੀਂ ਮਿਲੇਗੀ ਨੂੰ ਝੂਠ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਰਕਮ ਆੜ੍ਹਤੀਏ ਦੇ ਖਾਤੇ ਵਿੱਚ ਹੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਿਹੜੇ ਟਰਾਂਸਪੋਰਟਰ/ ਟਰੱਕ ਆਪ੍ਰੇਟਰ/ਟਰੱਕ ਡਰਾਈਵਰ ਇਹਨਾਂ ਮੰਡੀਆਂ ਵਿੱਚ ਕਣਕ ਦੀ ਢੋਆ ਢੁਆਈ ਕਰਨੀ ਚਾਹੁੰਦੇ ਹਨ ਉਹ ਇਹਨਾਂ ਮੰਡੀਆਂ ਵਿੱਚ ਕੰਮ ਕਰ ਰਹੇ ਆੜ੍ਹਤੀਆਂ ਨਾਲ ਸੰਪਰਕ ਕਰਨ ਜਾਂ ਸੰਬੰਧਿਤ ਮਾਰਕੀਟ ਕਮੇਟੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਲਈ ਟਰੈਕਟਰ, ਟਰਾਲੀਆਂ ਚਲਾਉਣ ਵਾਲੇ ਆਪ੍ਰੇਟਰ ਜਾਂ ਕਿਸਾਨ ਜੋ ਆਪਣੀਆਂ ਟਰੈਕਟਰ ਟਰਾਲੀਆਂ ਨਾਲ ਕਣਕ ਦੀ ਲਿਫਟਿੰਗ ਕਰਨਾ ਚਾਹੁੰਦੇ ਹਨ ਉਹ ਵੀ ਆੜ੍ਹਤੀਆਂ ਨਾਲ ਸੰਪਰਕ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਇਹਨਾਂ ਮੰਡੀਆਂ ਦੀ ਸੂਚੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਮੰਡੀ ਤੋਂ ਇਲਾਵਾ ਸੰਮੇਵਾਲੀ, ਮਹਾਂਬੱਧਰ, ਗੰਧੜ ਲਖਮੀਰੇਆਣਾ, ਭੰਗਚੜੀ, ਭਾਗਸਰ, ਚੱਕ ਮਦਰਸਾ, ਖੁੰਨਣਕਲਾਂ, ਚਿੱਬੜਾਂਵਾਲੀ, ਲੱਖੇਵਾਲੀ, ਸੋਥਾ, ਬਰਕੰਦੀ, ਤਾਮਕੋਟ, ਮਹਿਰਾਜਵਾਲਾ, ਭੁੱਲਰ, ਸੰਗੂਧੌਣ ਕੌਣੀ, ਆਸਾਬੁੱਟਰ, ਹਰਾਜ, ਹਰੀਕੇ ਕਲਾਂ, ਸਮਾਘ, ਸੂਰੇਵਾਲਾ, ਖੋਖਰ, ਥਾਂਦੇਵਾਲਾ, ਕੋਟਲੀ ਸੰਘਰ, ਤੁੱਟੀ ਵਾਲਾ, ਵੱਟੂ, ਮਰਾੜਕਲਾਂ, ਸੱਕਾਂ ਵਾਲੀ, ਝੱਬੇਲਵਾਲੀ, ਬੇਰੀ ਵਾਲਾ, ਮਲੋਟ, ਸਰਾਵਾਂ ਬੋਦਲਾ, ਕਬਰਵਾਲਾ, ਗੁਰੂਸਰ ਯੋਧਾ, ਕੱਟਿਆਂਵਾਲੀ, ਚੱਕ ਊਧਮ ਸਿੰਘ ਵਾਲਾ, ਡੱਬਵਾਲੀ ਢਾਬ, ਕੋਲਿਆਂਵਾਲੀ, ਭਾਈ ਕਾ ਕੇਰਾ, ਸ਼ਾਮ ਕੇਰਾ, ਮਾਣੀ ਖੇੜਾ, ਡੱਬਵਾਲੀ, ਰਹੂੜਿਆਂ ਵਾਲੀ, ਫੁਲੂ ਖੇੜਾ, ਦਿਓਣ ਖੇੜਾ, ਤੱਪਾ ਖੇੜਾ, ਅਬੁੱਲਖੁਰਾਣਾ, ਮਾਹੂਆਣਾ, ਆਲਮ ਵਾਲਾ, ਰਾਣੀਵਾਲਾ, ਮਿੱਡਾ, ਪੰਨੀਵਾਲਾ, ਕਰਮ ਪੱਟੀ, ਬਾਂਮ, ਉੜਾਂਗ, ਭੀਟੀਵਾਲਾ, ਰੋੜਾਂਵਾਲੀ, ਢਾਣੀ ਤੇਲੀਆਂ ਵਾਲੀ, ਕੰਦੂ ਖੇੜਾ ਹਾਕੂਵਾਲਾ, ਭੁੱਲਰ ਵਾਲਾ, ਕੱਖਾਂਵਾਲੀ, ਘੁਮਿਆਰਾ, ਕਿੱਲਿਆਂਵਾਲੀ, ਮਿੱਠੜੀ, ਬੁੱਧਗਿਰ, ਵਾਰੀਂ ਖੇੜਾ ਅਤੇ ਮਿੱਡ ਖੇੜਾ ਦੀਆਂ ਮੰਡੀਆਂ ਸ਼ਾਮਿਲ ਹਨ।

Author : Malout Live

Back to top button