ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਧਿਆਪਕ ਯੋਗਤਾ ਟੈਸਟ (TET) ਦੀ ਪ੍ਰੀਖਿਆ ਦੂਸਰੀ ਵਾਰ ਵੀ ਮੁਲਤਵੀ
ਚੰਡੀਗੜ੍ਹ :ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਯੋਗਤਾ ਟੈਸਟ (ਟੀਈਟੀ) ਦੂਸਰੀ ਵਾਰ ਵੀ ਮੁਲਤਵੀ ਕਰ ਦਿੱਤਾ ਹੈ। 05 ਜਨਵਰੀ 2020 ਨੂੰ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈਸਟ (ਟੀਈਟੀ) ਮੁਲਤਵੀ ਕਰ ਦਿੱਤਾ ਗਿਆ ਜੋ ਹੁਣ 19 ਜਨਵਰੀ 2020 ਨੂੰ ਲਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਨਕਲ ਮਰਵਾਉਣ ਵਾਲੇ ਗਰੋਹਾਂ ਦੇ ਸਰਗਰਮ ਹੋਣ ਦੀ ਸੂਹ ਮਿਲਣ ਤੋਂ ਬਾਅਦ ਇਹ ਟੈਸਟ ਮੁਲਤਵੀ ਕੀਤਾ ਗਿਆ ਹੈ। ਹੁਣ ਅਧਿਆਪਕ ਯੋਗਤਾ ਟੈਸਟ (ਟੀਈਟੀ)19 ਜਨਵਰੀ 2020 ਨੂੰ ਹੋਵੇਗਾ।
ਦੱਸਿਆ ਜਾਂਦਾ ਹੈ ਕਿ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਵਿਰੁੱਧ ਵੀ ਕਾਰਵਾਈ ਹੋਵੇਗੀ। ਇਸ ਤੋਂ ਪਹਿਲਾਂ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 22 ਦਸੰਬਰ 2020 ਨੂੰ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈਸਟ (ਟੀਈਟੀ) ਮੁਲਤਵੀ ਕੀਤਾ ਗਿਆ ਸੀ। ਉਸ ਸਮੇਂ ਟੈਸਟ ਮੁਲਤਵੀ ਕਰਨ ਦਾ ਕਾਰਨ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਅਤੇ ਇਸ ਨਾਲ ਜੁੜੇ ਪ੍ਰਸ਼ਾਸਕੀ ਪ੍ਰਬੰਧਾਂ ਨੂੰ ਦੱਸਿਆ ਗਿਆ ਸੀ।