District News

ਆਈ.ਟੀ.ਆਈ ਮਹਾਂਬੱਧਰ ਵਿਖੇ ਦਾਖਲਾ ਸ਼ੁਰੂ

ਸ੍ਰੀ ਮੁਕਤਸਰ ਸਾਹਿਬ :-  ਸ੍ਰੀਮਤੀ ਸਵਰਨਜੀਤ ਕੌਰ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਮਹਾਂਬੱਧਰ ਵਿਖੇ ਨਵੀਂ ਬਣੀ ਆਈ.ਟੀ.ਆਈ.  ਵਿਖੇ ਦਾਖਲਾ ਸ਼ੁਰੂ ਹੋ ਗਿਆ ਹੈ । ਉਹਨਾ ਅੱਗੇ ਦੱਸਿਆ ਕਿ ਜਦ ਤੱਕ ਆਈ.ਟੀ.ਆਈ. ਦੀ ਆਪਣੀ ਬਿਲਡਿੰਗ ਨਹੀਂ ਬਣ ਜਾਂਦੀ ਤਾਂ ਉਦੋ ਤੱਕ ਇਹ ਦਾਖਲਾ  ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ਮਹਾਂਬੱਧਰ ਵਿਖੇ ਕੀਤਾ ਜਾਵੇਗਾ। ਉਹਨਾ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ  15 ਸਤੰਬਰ 2021 ਤੱਕ ਸਰਕਾਰੀ ਸੀਨੀਅਰ ਸੰਕੈਡਰੀ, ਸਕੂਲ ਮਹਾਂਬੱਧਰ ਵਿਖੇ ਜਾ ਕੇ ਸਿੱਧਾ ਦਾਖਲਾ ਲੈ ਸਕਦੇ ਹਨ।

ਇਸ  ਆਈ.ਟੀ.ਆਈ. ਮਹਾਂਬੱਧਰ ਵਿੱਚ ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ ਡਰਾਫਟਮੈਨ ਸਿਵਿਲ ਲਈ ਦਸਵੀਂ ਪਾਸ ਲਈ ਮਾਨਤਾ ਪ੍ਰਾਪਤ ਸੰਸਥਾ ਸਟੇਟ ਕੌਸਲ ਫਾਰ ਵੋਕੇਸ਼ਨਲ ਟਰੇਨਿੰਗ ਰਾਹੀਂ ਕੋਰਸ ਕਰਵਾਏ ਜਾਣਗੇ। ਦਾਖਲਾ ਲੈਣ ਦੇ ਚਾਹਵਾਨ ਦਸਵੀਂ ਪਾਸ ਸਰਟੀਫਿਕੇਟ,ਜਾਤੀ ਸਰਟੀਫਿਕੇਟ ਰਿਹਾਇਸ਼ ਸਰਟੀਫਿਕੇਟ ਆਪਣੇ ਨਾਲ ਲੈ ਕੇ ਆਉਣ ਅਤੇ ਜਰਨਲ ਜਾਤੀ ਦੇ ਵਿਦਿਆਰਥੀਆਂ ਲਈ ਫੀਸ 3400 ਰੁਪਏ ਅਤੇ ਐਸ.ਸੀ. ਜਾਤੀ ਨਾਲ ਸਬੰਧਤ ਵਿਦਿਆਰਥੀਆਂ ਲਈ ਕੋਈ ਫੀਸ ਨਹੀਂ ਹੋਵੇਗੀ। ਵਧੇਰੇ ਜਾਣਕਾਰੀ ਲੈਣ ਲਈ ਗੁਰਲਾਭ ਸਿੰਘ ਮੋਬਾਇਲ ਨੰ. 62807-52028 ਅਤੇ ਗੁਰਤੇਜ ਸਿੰਘ ਮੋਬਾਇਲ ਨੰ. 95925-34432 ਨਾਲ ਸੰਪਰਕ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲੈਣ ਲਈ ਗੁਰਲਾਭ ਸਿੰਘ ਮੋਬਾਇਲ ਨੰ. 62807-52028 ਅਤੇ ਗੁਰਤੇਜ ਸਿੰਘ ਮੋਬਾਇਲ ਨੰ. 95925-34432 ਨਾਲ ਸੰਪਰਕ ਕਰ ਸਕਦੇ ਹੋ।

Leave a Reply

Your email address will not be published. Required fields are marked *

Back to top button