District NewsMalout News

ਤ੍ਰਿਨੇਤਰ ਅਮਰਨਾਥ ਬਰਫ਼ਾਨੀ ਸੇਵਾ ਮੰਡਲ ਮਲੋਟ ਵੱਲੋਂ ਸ਼ਿਵਰਾਤਰੀ ਦੇ ਸੰਬੰਧ ਵਿੱਚ ਕੱਲ੍ਹ ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ

ਮਲੋਟ:- ਤ੍ਰਿਨੇਤਰ ਅਮਰਨਾਥ ਬਰਫ਼ਾਨੀ ਸੇਵਾ ਮੰਡਲ ਮਲੋਟ ਵੱਲੋਂ ਸ਼ਿਵਰਾਤਰੀ ਦੇ ਸੰਬੰਧ ਵਿੱਚ ਕੱਲ੍ਹ (25 ਫਰਵਰੀ) ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਦੀਆਂ ਤਿਆਰੀਆਂ ਸੰਬੰਧੀ ਬੀਤੀ ਸ਼ਾਮ ਅਮਰਨਾਥ ਬਰਫ਼ਾਨੀ ਸੇਵਾ ਮੰਡਲ ਵੱਲੋਂ ਅਹਿਮ ਮੀਟਿੰਗ ਸ਼੍ਰੀ ਕ੍ਰਿਸ਼ਨਾ ਮੰਦਿਰ ਮੰਡੀ ਹਰਜੀ ਰਾਮ ਮਲੋਟ ਵਿਖੇ ਪ੍ਰਧਾਨ ਰਾਜ ਕੁਮਾਰ ਗਰਗ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਸ਼ੋਭਾ ਯਾਤਰਾ, ਸ਼ਿਵਰਾਤਰੀ ਅਤੇ ਅਮਰਨਾਥ ਯਾਤਰਾ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਵਿਜੇ ਗਾੜੀ ਮੰਗਲਾ, ਵਿਪਨ ਬਾਂਸਲ, ਤਰਸੇਮ ਗੋਇਲ, ਵਿੱਕੀ, ਗੁਰਦੀਪ ਲਾਲ, ਕ੍ਰਿਸ਼ਨ ਸੇਠੀ, ਅੰਸ਼, ਵਰਿੰਦਰ ਕਾਠਪਾਲ, ਸੁਰੇਸ਼ ਗਰਗ, ਦਵਿੰਦਰਪਾਲ ਆਦਿ ਹਾਜ਼ਿਰ ਸਨ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਗਰਗ ਅਤੇ ਜਰਨਲ ਸਕੱਤਰ ਅਸ਼ੋਕ ਮਲੂਜਾ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ 25 ਫਰਵਰੀ ਨੂੰ ਸ਼ਾਮ 4:00 ਵਜੇ ਕ੍ਰਿਸ਼ਨਾ ਮੰਦਿਰ ਮੰਡੀ ਹਰਜੀ ਰਾਮ ਤੋਂ ਸ਼ੁਰੂ ਹੋ ਕੇ ਕੈਰੋਂ ਰੋਡ, ਜੀ.ਟੀ.ਰੋਡ, ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਇੰਦਰਾ ਰੋਡ ਤੋਂ ਹੁੰਦੀ ਹੋਈ ਵਾਪਿਸ ਮੰਦਿਰ ਪਹੁੰਚੇਗੀ।

Leave a Reply

Your email address will not be published. Required fields are marked *

Back to top button