District NewsMalout News

ਆਜ਼ਾਦ ਉਮੀਦਵਾਰ ਸੰਦੀਪ ਸੂਰੀਯਾ ਹੋਏ ਮਲੋਟ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ‘ਚ ਨਤਮਸਤਕ

ਮੰਦਰ ਕਮੇਟੀ ਨੇ ਸਿਰੋਪਾਓ ਭੇਂਟ ਕਰ ਕੀਤਾ ਸਨਮਾਨਿਤ

ਮਲੋਟ:- ਸ਼੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਸੰਦੀਪ ਕੁਮਾਰ ਸੂਰੀਯਾ ਮਲੋਟ ਦੇ ਗੁਰੂ ਸ਼੍ਰੀ ਗੁਰੂ ਰਵਿਦਾਸ ਨਗਰ ਸਥਿਤ ਮੰਦਿਰ ਵਿਖੇ ਜੈਯੰਤੀ ਮੌਕੇ ਆਯੋਜਿਤ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਦੌਰਾਨ ਮੰਦਿਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਦੀਪ ਸੂਰੀਯਾ ਨੇ ਕਿਹਾ ਕਿ ਉਹ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਆਜਾਦ ਉਮੀਦਵਾਰ ਦੇ ਤੌਰ ਤੇ ਕਿਸਮਤ ਅਜਮਾ ਰਹੇ ਹਨ।

ਸੰਦੀਪ ਸੂਰੀਯਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਰਵਾਇਤੀ ਪਾਰਟੀਆਂ ਦੀ ਬਜਾਏ ਇਸ ਚੋਣਾਂ ਵਿੱਚ ਉਨਾਂ ਨੂੰ ਇੱਕ ਮੌਕਾ ਦੇਣ ਅਤੇ ਨਾਲ ਹੀ ਚੋਣ ਜਿੱਤਣ ਮਗਰੋਂ ਹਲਕੇ ਦੇ ਵਿਕਾਸ ਦਾ ਵਿਸ਼ਵਾਸ ਦੁਆਇਆ। ਉਨਾਂ ਮਲੋਟ ਦੇ ਲੋਕਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਉਨਾਂ ਦੇ ਹੱਕ ਚ ਫਤਵਾ ਦੇਣ ਲਈ ਕਿਹਾ। ਇਸ ਮੌਕੇ ਰਾਮ ਚੰਦ, ਪੂਰਨ ਚੰਦ, ਬਾਜ ਸਿੰਘ, ਗੁਰਵਿੰਦਰ ਸਿੰਘ, ਵਿਕਰਮਜੀਤ ਸਿੰਘ, ਰਮੇਸ਼ ਕੁਮਾਰ ਹਾਜਿਰ ਸਨ।

Leave a Reply

Your email address will not be published. Required fields are marked *

Back to top button