District NewsMalout News
ਐੱਸ.ਡੀ ਸੀਨੀ. ਸੈਕੰ. ਸਕੂਲ ਮਲੋਟ ਦੀ ਵਿਦਿਆਰਥਣ ਭਾਵਨਾ ਨੇ ‘ਸਾਇੰਸ ਕਲਾ ਉਤਸਵ’ ਵਿੱਚ ਕੀਤਾ ਦੂਸਰਾ ਸਥਾਨ ਹਾਸਿਲ
ਮਲੋਟ: ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ ‘ਸਾਇੰਸ ਕਲਾ ਉਤਸਵ’ ਕਰਵਾਇਆ ਗਿਆ। ਇਸ ਉਤਸਵ ਦੌਰਾਨ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਜਿਸ ਵਿੱਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਵਿਦਿਆਰਥਣ ਭਾਵਨਾ ਸਪੁੱਤਰੀ ਅਨਿਲ ਕੁਮਾਰ ਕਥੂਰੀਆ ਨੇ ‘ਸੋਲੋ ਡਾਂਸ’ ਮੁਕਾਬਲੇ ਵਿੱਚ
ਦੂਸਰਾ ਸਥਾਨ ਪ੍ਰਾਪਤ ਕਰਕੇ ਇੱਕ ਵਾਰ ਫਿਰ ਤੋਂ ਆਪਣਾ, ਆਪਣੇ ਸਕੂਲ ਅਤੇ ਮਲੋਟ ਸ਼ਹਿਰ ਦਾ ਨਾਂ ਰੋਸ਼ਨ ਕੀਤਾ। ਇਸ ਦੌਰਾਨ ਵਿਦਿਆਰਥਣ ਭਾਵਨਾ ਨੂੰ ਸਮ੍ਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਅਵਸਰ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਬਠਲਾ ਵਾਟਸ ਨੇ ਭਾਵਨਾ ਨੂੰ ਵਧਾਈ ਦਿੰਦਿਆ ਹੋਇਆ ਕਿਹਾ ਕਿ ਉਹ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ ਅਤੇ ਜੀਵਨ ਦੇ ਹਰ ਇੱਕ ਮੌਕੇ ‘ਤੇ ਮੋਹਰੀ ਰਹੇ।
Author: Malout Live