ਵਾਹਨਾਂ ਦੀ RC ਨੂੰ ਰੀਨਿਊ ਕਰਵਾਉਣਾ ਹੁਣ ਹੋਇਆ ਆਸਾਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਪੂਰੇ ਹੋ ਚੁੱਕੇ ਹਨ ਅਤੇ ਆਰ.ਸੀ ਰੀਨਿਊ ਕਰਨ ਦੀ ਲੋੜ ਹੈ, ਉਨ੍ਹਾਂ ਨੂੰ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਟਰਾਂਸਪੋਰਟ ਵਿਭਾਗ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਘਰ ਬੈਠੇ ਹੀ ਆਰ.ਸੀ ਰੀਨਿਊ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਵਿਭਾਗ ਨੇ ਆਪਣਾ ਪੋਰਟਲ ਅਪਡੇਟ ਕੀਤਾ ਹੈ। ਕੋਈ ਵੀ ਬਿਨੈਕਾਰ ਆਪਣੀ ਆਰ.ਸੀ ਨੂੰ ਖੁਦ ਰੀਨਿਊ ਕਰਨ ਦੇ ਯੋਗ ਹੋਵੇਗਾ।
ਹੁਣ ਆਰ.ਸੀ ਰੀਨਿਊ ਕਰਵਾਉਣ ਲਈ ਵਿਭਾਗ ਦੇ ਪੋਰਟਲ 'ਤੇ ਪਹਿਲਾਂ ਤੁਹਾਨੂੰ ਆਪਣੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਇਸ ਦੇ ਨਾਲ ਹੀ ਆਨਲਾਈਨ ਫੀਸ ਜਮ੍ਹਾ ਕਰਾਉਣੀ ਹੋਵੇਗਾ। ਇਸ ਤੋਂ ਬਾਅਦ ਫਾਈਲ ਸਿੱਧੀ ਵਾਹਨ ਇੰਸਪੈਕਟਰ ਕੋਲ ਪਹੁੰਚ ਜਾਵੇਗੀ। ਬਿਨੈਕਾਰ ਨੂੰ ਆਪਣਾ ਵਾਹਨ ਇੰਸਪੈਕਟਰ ਕੋਲ ਲਿਜਾ ਕੇ ਚੈੱਕ ਕਰਵਾਉਣਾ ਹੋਵੇਗਾ। ਜੇ ਸਭ ਕੁਝ ਠੀਕ ਰਿਹਾ ਤਾਂ ਆਰ.ਟੀ.ਓ ਮਨਜ਼ੂਰੀ ਆਪਣੇ ਆਪ ਮਿਲ ਜਾਵੇਗੀ। ਇਹ ਵੀ ਦੱਸਣਯੋਗ ਹੈ ਕਿ ਆਰ.ਸੀ ਰੀਨਿਊ ਕਰਵਾਉਣ ਦੀ ਵੱਖ-ਵੱਖ ਫੀਸ ਹੈ। Author : Malout Live