Punjab

ਜੰਮੂ-ਕਸ਼ਮੀਰ ‘ਚੋਂ ਧਾਰਾ 370 ਤੇ 35A ਹਟਾਉਣ ‘ਤੇ ਪੰਜਾਬ ‘ਚ ਮਨਾਇਆ ਜਸ਼ਨ

ਜੰਮੂ-ਕਸ਼ਮੀਰ ਤੋਂ ਧਾਰਾ 370 ਤੇ ਧਾਰਾ 35ਏ ਹਟਣ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਬੀਜੇਪੀ ਵਰਕਰ ਖੁਸ਼ੀ ਮਨਾ ਰਹੇ ਹਨ, ਉੱਥੇ ਬਠਿੰਡਾ ਅਤੇ ਗਿੱਦੜਬਾਹਾ ਵਿੱਚ ਵੀ ਖ਼ੁਸ਼ੀ ਮਨਾਈ ਇਸ ਦੇ ਚੱਲਦਿਆਂ ਬਠਿੰਡਾ ਵਾਸੀਆਂ ਵੱਲੋਂ ਲੱਡੂ ਵੰਡ ਕੇ ਤੇ ਹੱਥਾਂ ਵਿੱਚ ਤਿਰੰਗਾ ਫੜ ਕੇ ਭਾਰਤ ਮਾਤਾ ਦੇ ਨਾਅਰੇ ਲਾਏ ਗਏ। ਇਸ ਦੌਰਾਨ ਢੋਲ ‘ਤੇ ਭੰਗੜਾ ਵੀ ਪਾਇਆ ਗਿਆ। ਬਠਿੰਡਾ ਦੇ ਪਰਸ ਰਾਮ ਨਗਰ ਚੌਕ ਸਥਿਤ ਸ਼ਹਿਰ ਵਾਸੀਆਂ ਵੱਲੋਂ ਢੋਲ ਉੱਤੇ ਭੰਗੜਾ ਪਾਇਆ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਾਬਕਾ ਐਮਸੀ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਬਹੁਤ ਖੁਸ਼ੀ ਹੋਈ ਹੈ। ਅਸਲੀ ਆਜ਼ਾਦੀ ਤਾਂ ਅੱਜ ਮਿਲੀ ਹੈ। ਇਸ ਨਾਲ ਅੱਤਵਾਦ ਨੂੰ ਨੱਥ ਪਏਗੀ। ਗਿੱਦੜਬਾਹਾ ਵਿਖੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੋਕਾਂ ਨੇ ਜਗ੍ਹਾ-ਜਗ੍ਹਾ ਖੁਸ਼ੀ ਮਨਾਈ। ਇਸੇ ਤਰ੍ਹਾਂ ਮਾਤਾ ਵੈਸ਼ਨੋ ਦੇਵੀ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਗਿੱਦੜਬਾਹਾ ਬਰਾਂਚ ਵੱਲੋਂ ਉਕਤ ਦੇ ਸਬੰਧ ’ਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਉਕਤ ਸੰਸਥਾ ਦੇ ਅਮਿਤ ਕੁਮਾਰ ਸਿੰਪੀ ਬਾਂਸਲ ਨੇ ਕੇਂਦਰ ਦੇ ਇਸ ਇਤਿਹਾਸਕ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਕਸ਼ਮੀਰ ਵੀ ਭਾਰਤ ਦੇ ਹੋਰਨਾਂ ਸੂਬਿਆਂ ਦੀ ਤਰ੍ਹਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹੁਣ ਕੋਈ ਵੀ ਵਿਅਕਤੀ ਉਥੇ ਜ਼ਮੀਨ ਖਰੀਦ ਕਰ ਸਕੇਗਾ ਉੱਥੇ ਹੀ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਵੀ ਆਸਾਨ ਹੋ ਜਾਵੇਗੀ।

Leave a Reply

Your email address will not be published. Required fields are marked *

Back to top button